ਹੁਣ ਮਾਰਕੀਟ 'ਚ ਆਉਣਗੇ ਪਤੰਜਲੀ ਦੇ ਸੁਰੱਖਿਆ ਗਾਰਡ

Thursday, Jul 13, 2017 - 08:26 PM (IST)

ਹੁਣ ਮਾਰਕੀਟ 'ਚ ਆਉਣਗੇ ਪਤੰਜਲੀ ਦੇ ਸੁਰੱਖਿਆ ਗਾਰਡ

ਹਰਿਦੁਆਰ— ਯੋਗਗੁਰੂ ਬਾਬਾ ਰਾਮਦੇਵ ਨੇ ਹਰਿਦੁਆਰ 'ਚ ਆਪਣੀ ਪ੍ਰਾਈਵੇਟ ਸਰਿਓਰਿਟੀ ਕੰਪਨੀ 'ਪਰਾਕ੍ਰਮ ਸੁਰੱਖਿਆ ਪ੍ਰਾਈਵੇਟ ਲਿਮਟਿਡ' ਦਾ ਉਦਘਾਟਨ ਕੀਤਾ ਹੈ। ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਸੈਕਟਰ 'ਚ ਵਿਰੋਧੀ ਕੰਪਨੀਆਂ ਲਈ ਚੁਣੌਤੀ ਪੇਸ਼ ਕਰਨ ਦੇ ਬਾਅਦ ਬਾਬਾ ਰਾਮਦੇਵ ਨੇ ਪ੍ਰਾਈਵੇਟ ਸਕਿਓਰਿਟੀ ਕੰਪਨੀ 'ਚ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਜਾਣਕਾਰੀ ਮੁਤਾਬਕ ਬਾਬਾ ਰਾਮਦੇਵ ਦੀ ਪ੍ਰਾਈਵੇਟ ਸਰਿਓਰਿਟੀ 'ਚ ਆਰਮੀ ਤੇ ਪੁਲਸ ਦੇ ਰਿਟਾਇਰਡ ਕਰਮਚਾਰੀਆਂ ਨੂੰ ਸਿਖਲਾਈ ਲਈ ਬਹਾਲ ਕੀਤਾ ਗਿਆ ਹੈ। ਬਾਬਾ ਰਾਮਦੇਵ ਨੇ ਇਸ ਮੌਕੇ 'ਪਰਾਕ੍ਰਮ ਸੁਰੱਖਿਆ, ਤੁਹਾਡੀ ਰੱਖਿਆ' ਦਾ ਨਾਅਰਾ ਵੀ ਲਾਇਆ ਤੇ ਕਿਹਾ ਕਿ ਕੰਪਨੀ ਪੂਰੇ ਦੇਸ਼ 'ਚ ਫੌਜੀ ਭਾਵਨਾ ਜਗਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪਤੰਜਲੀ ਦੀ ਕੋਸ਼ਿਸ਼ ਨਾਲ ਯੋਗ, ਆਯੂਰਵੇਦ ਤੇ ਸਵਦੇਸ਼ੀ ਅਭਿਆਨ ਨਾਲ ਦੇਸ਼ 'ਚ ਸਿਹਤ ਦੇ ਪ੍ਰਤੀ ਜਾਗਰੁਕਤਾ ਤੇ ਰਾਸ਼ਟਰੀ ਚੇਤਨਾ ਪੈਦਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਰਾਕ੍ਰਮ ਸੁਰੱਖਿਆ ਕੰਪਨੀ ਦੇ ਅਧੀਨ ਪਹਿਲੇ ਬੈਚ 'ਚ 100 ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੇ ਤੇ ਇਸ ਸਾਲ ਦੇ ਅਖੀਰ ਤੱਕ ਕੰਪਨੀ ਦੀਆਂ ਪੂਰੇ ਦੇਸ਼ 'ਚ ਸ਼ਾਖਾਵਾਂ ਖੋਲੇਗੀ।


Related News