ਪਤੰਜਲੀ ਵੱਲੋਂ ਲਾਂਚ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

Monday, Feb 22, 2021 - 05:13 PM (IST)

ਪਤੰਜਲੀ ਵੱਲੋਂ ਲਾਂਚ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ (ਭਾਸ਼ਾ) : ਪਤੰਜਲੀ ਦੀ ਕੋਰੋਨਿਲ ਟੈਬਲੇਟ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਮਾਣ ਪੱਤਰ ਮਿਲਣ ਦੀ ਗੱਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਰਾਸਰ ਝੂਠ ਕਰਾਰ ਦਿੰਦੇ ਹੋਏ ਕਿ ਹੈਰਾਨੀ ਪ੍ਰਗਟ ਕੀਤੀ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਬਾਬਤ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਦਵਾਈ ਕੋਵਿਡ-19 ਨੂੰ ਠੀਕ ਕਰ ਸਕਦੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਡਬਲਯੂ.ਐਚ.ਓ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਿਸੇ ਵੀ ਰਵਾਇਤੀ ਦਵਾਈ ਨੂੰ ਕੋਵਿਡ-19 ਦੇ ਇਲਾਜ ਦੇ ਤੌਰ ’ਤੇ ਪ੍ਰਮਾਣਿਤ ਨਹੀਂ ਕੀਤਾ ਹੈ।

PunjabKesari

ਇਹ ਵੀ ਪੜ੍ਹੋ: 100ਵਾਂ ਟੈਸਟ ਖੇਡਣ ਲਈ ਤਿਆਰ ਇਸ਼ਾਂਤ, ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਪੇਸਰ ਦੇ ਨਾਮ ਹੋਵੇਗਾ ਇਹ ਰਿਕਾਰਡ

ਯੋਗ ਗੁਰੂ ਰਾਮਦੇਵ ਤੇ ਪਤੰਜਲੀ ਆਯੁਰਵੈਦ ਨੇ 19 ਫਰਵਰੀ ਨੂੰ ਕਿਹਾ ਸੀ ਕਿ ਡਬਲਯੂ.ਐਚ.ਓ. ਦੀ ਸਰਟੀਫਿਕੇਸ਼ਨ ਯੋਜਨਾ ਤਹਿਤ ਕੋਰੋਨਿਲ ਟੈਬਲੇਟ ਨੂੰ ਆਯੁਸ਼ ਮੰਤਰਾਲਾ ਵੱਲੋਂ ਕੋਵਿਡ-19 ਦੇ ਇਲਾਜ ਵਿਚ ਸਹਾਇਕ ਦਵਾਈ ਦੇ ਤੌਰ ’ਤੇ ਪ੍ਰਮਾਣ ਪੱਤਰ ਮਿਲਆ ਹੈ। ਹਾਲਾਂਕਿ ਪਤੰਜਲੀ ਦੇ ਪ੍ਰਬੰਧ ਨਿਰਦੇਸ਼ਕ ਆਚਾਰਿਆ ਬਾਲਕ੍ਰਿਸ਼ਨ ਨੇ ਬਾਅਦ ਵਿਚ ਟਵੀਟ ਕਰਕੇ ਸਫ਼ਾਈ ਦਿੱਤੀ ਸੀ ਅਤੇ ਕਿਹਾ ਸੀ, ‘ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਰੋਨਿਲ ਲਈ ਸਾਡਾ ਡਬਲਯੂ.ਐਚ.ਓ. ਜੀ.ਐਮ.ਜੀ. ਅਨੁਪਾਲਨ ਵਾਲਾ ਸੀ.ਓ.ਪੀ.ਪੀ. ਪ੍ਰਮਾਣ ਪੱਤਰ ਡੀ.ਜੀ.ਸੀ.ਆਈ., ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ। ਇਹ ਸਪੱਸ਼ਟ ਹੈ ਕਿ ਡਬਲਯੂ.ਐਚ.ਓ. ਕਿਸੇ ਦਵਾਈ ਨੂੰ ਮਨਜੂਰੀ ਨਹੀਂ ਦਿੰਦਾ। ਡਬਲਯੂ.ਐਚ.ਓ. ਵਿਸ਼ਵ ਵਿਚ ਸਾਰਿਆਂ ਲਈ ਬਿਹਤਰ ਭਵਿੱਖ ਬਣਾਉਣ ਲਈ ਕੰਮ ਕਰਦਾ ਹੈ।’

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

ਸੋਮਵਾਰ ਨੂੰ ਆਈ.ਐਮ.ਏ. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ, ‘ਦੇਸ਼ ਦਾ ਸਿਹਤ ਮੰਤਰੀ ਹੋਣ ਦੇ ਨਾਤੇ, ਪੂਰੇ ਦੇਸ਼ ਦੇ ਲੋਕਾਂ ਲਈ ਝੂਠ ’ਤੇ ਆਧਾਰਿਤ ਅਵਿਗਿਆਨਕ ਉਤਪਾਦ ਨੂੰ ਜਾਰੀ ਕਰਨਾ ਕਿੰਨਾ ਨਿਆਂ ਸੰਗਤ ਹੈ। ਕੀ ਤੁਸੀਂ ਇਸ ਕੋਰੋਨਾ ਰੋਕੋ ਉਤਪਾਦ ਦੇ ਤਥਾਕਥਿਤ ਕਲੀਨੀਕਲ ਟਰਾਇਲ ਦੀ ਮਿਆਦ ਦੱਸ ਸਕਦੇ ਹੋ?’ ਆਈ.ਐਮ.ਏ. ਨੇ ਕਿਹਾ, ‘ਦੇਸ਼ ਮੰਤਰੀ ਤੋਂ ਸਪੱਸ਼ਟੀਕਰਨ ਚਾਹੁੰਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ, ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਖੁਦ ਨੋਟਿਸ ਲੈਣ ਲਈ ਵੀ ਪੱਤਰ ਲਿਖੇਗਾ। ਇਹ ਭਾਰਤੀ ਮੈਡੀਕਲ ਪਰਿਸ਼ਦ ਦੇ ਨਿਯਮਾਂ ਦੀ ਉਲੰਘਣਾ ਹੈ।’

ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਆਈ.ਐਮ.ਏ. ਨੇ ਕਿਹਾ, ‘ਡਬਲਯੂ.ਐਚ.ਓ. ਤੋਂ ਪ੍ਰਮਾਣਿਤ ਦੀ ਸਰਾਸਰ ਝੂਠੀ ਗੱਲ ’ਤੇ ਧਿਆਨ ਕਰਕੇ ਇੰਡੀਅਨ ਮੈਡੀਕਲ ਅਸੋਸੀਏਸ਼ਨ ਹੈਰਾਨ ਹੈ।’ ਜ਼ਿਕਰਯੋਗ ਹੈ ਕਿ ਹਰਿਦੁਆਰ ਸਥਿਤ ਪਤੰਜਲੀ ਆਯੁਰਵੈਦ ਨੇ ਕੋਵਿਡ-19 ਦੇ ਇਲਾਜ ਲਈ ਕੋਰੋਨਿਲ ਦੇ ਪ੍ਰਭਾਵਕਾਰੀ ਹੋਣ ਦੇ ਸਬੰਧ ਵਿਚ ਜਲਦ ਪੱਤਰ ਜਾਰੀ ਕਰਨ ਦਾ ਦਾਅਵਾ ਵੀ ਕੀਤਾ ਸੀ।

ਇਹ ਵੀ ਪੜ੍ਹੋ: ਮਹਿਲਾ ਵੇਟਲਿਫ਼ਟਰ ਦਾ ਰੋਹਤਕ ’ਚ ਗਲਾ ਵੱਢ ਕੇ ਕਤਲ, ਦੋਸ਼ੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News