ਬੈਂਕਾਕ ਤੋਂ ਆਏ ਯਾਤਰੀ ਟੈਚੀਆਂ ''ਚ ਪਾ ਲਿਆਏ ਵਿਦੇਸ਼ੀ ਜੰਗਲੀ ਜੀਵ ! ਕਸਟਮ ਵਿਭਾਗ ਨੇ ਕੀਤੇ ਕਾਬੂ
Tuesday, Nov 11, 2025 - 04:36 PM (IST)
ਨੈਸ਼ਨਲ ਡੈਸਕ- ਕਸਟਮ ਅਧਿਕਾਰੀਆਂ ਨੇ ਇੱਥੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇ. ਆਈ. ਏ.) ’ਤੇ ਬੈਂਕਾਕ ਤੋਂ ਆਏ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਵਿਦੇਸ਼ੀ ਜੰਗਲੀ ਜੀਵ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਬੈਂਗਲੁਰੂ ਕਸਟਮ ਅਧਿਕਾਰੀਆਂ ਮੁਤਾਬਕ, ਬੈਂਕਾਕ ਤੋਂ ਆ ਰਹੇ ਦੋ ਯਾਤਰੀਆਂ ਕੋਲੋਂ ਸਫ਼ੈਦ ਗੱਲ੍ਹਾਂ ਵਾਲੇ ਗਿੱਬਨ, ਬਾਂਦਰ ਅਤੇ ਹਾਰਨਬਿਲ ਸਮੇਤ ਵਿਦੇਸ਼ੀ ਜੰਗਲੀ ਜੀਵ ਬਰਾਮਦ ਕੀਤੇ ਗਏ ਹਨ।
