ਟੇਕਆਫ਼ ਤੋਂ ਐਨ ਪਹਿਲਾਂ ਭੱਜ ਕੇ ਯਾਤਰੀ ਨੇ ਐਮਰਜੈਂਸੀ ਗੇਟ ਨੂੰ ਪਾ ਲਿਆ ਹੱਥ ! ਕਰੂ ਮੈਂਬਰਾਂ ਨੂੰ ਪੈ ਗਈਆਂ ਭਾਜੜਾਂ
Tuesday, Nov 04, 2025 - 10:49 AM (IST)
ਵਾਰਾਣਸੀ- ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸ਼ਾਮ ਨੂੰ ਵਾਰਾਣਸੀ ਤੋਂ ਮੁੰਬਈ ਜਾਣ ਵਾਲੀ ਇਕ ਫਲਾਈਟ ਦੇ ਏਪ੍ਰਨ ਤੋਂ ਰਣਵੇਅ ਵੱਲ ਜਾਂਦੇ ਸਮੇਂ ਇਕ ਯਾਤਰੀ ਨੇ ਅਚਾਨਕ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕਰੂ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ। ਪਾਇਲਟ ਏਟੀਸੀ ਨੂੰ ਸੂਚਨਾ ਦਿੰਦੇ ਹੋਏ ਜਹਾਜ਼ ਨੂੰ ਵਾਪਸ ਏਪ੍ਰਨ 'ਤੇ ਲੈ ਆਇਆ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਕੇ ਸੁਰੱਖਿਆ ਕਰਮੀਆਂ ਵਲੋਂ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਯਾਤਰੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ।
ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ
ਜਹਾਜ਼ ਲਗਭਗ ਇਕ ਘੰਟੇ ਬਾਅਦ ਜਾਂਚ ਕੀਤੀ ਪੂਰੀ ਪ੍ਰਕਿਰਿਆ ਤੋਂ ਬਾਅਦ ਰਵਾਨਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅਕਾਸਾ ਏਅਰਲਾਈਨਜ਼ ਦੀ ਫਲਾਈਟ ਕਿਊਪੀ 1498 ਮੁੰਬਈ ਤੋਂ ਵਾਰਾਣਸੀ ਏਅਰਪੋਰਟ 'ਤੇ ਸ਼ਾਮ 6.20 ਵਜੇ ਪਹੁੰਚੀ ਸੀ। ਉੱਥੇ ਹੀ ਫਲਾਈ ਕਿਊਪੀ 1497 ਵਾਰਾਣਸੀ ਤੋਂ ਮੁੰਬਈ ਲਈ ਸ਼ਾਮ 6.45 ਵਜੇ ਉਡਾਣ ਭਰ ਲਈ ਏਪ੍ਰਨ ਤੋਂ ਰਣਵੇਅ ਵੱਲ ਜਾ ਰਹੀ ਸੀ। ਉਦੋਂ ਜਹਾਜ਼ 'ਚ ਸਵਾਰ ਜੌਨਪੁਰ ਗੌਰਾ ਬਾਦਸ਼ਾਹਪੁਰ ਵਾਸੀ ਸੁਜੀਤ ਸਿੰਘ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕਰੂ ਮੈਂਬਰਾਂ ਵਲੋਂ ਪਾਇਲਟ ਅਤੇ ਫਿਰ ਪਾਇਲਟ ਵਲੋਂ ਏਟੀਸੀ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਹਾਜ਼ ਨੂੰ ਵਾਪਸ ਏਪ੍ਰਨ ਲਿਆ ਕੇ ਖੜ੍ਹਾ ਕੀਤਾ ਗਿਆ। ਜਹਾਜ਼ ਨੂੰ ਵਾਪਸ ਮੁੰਬਈ ਲਈ 7.45 ਵਜੇ ਰਵਾਨਾ ਕੀਤਾ ਗਿਆ। ਫੂਲਪੁਰ ਪੁਲਸ ਨੇ ਦੱਸਿਆ ਕਿ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਯਾਤਰੀ ਦੀ ਪੂਰੀ ਡਿਟੇਲ ਲੈ ਕੇ ਮੁਕੱਦਮਾ ਰਜਿਸਟਰਡ ਕੀਤਾ ਜਾ ਰਿਹਾ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
