ਗਲਤੀ ਨਾਲ ਦੂਜੇ ਸਟੇਸ਼ਨ ਪਹੁੰਚੀ ਟ੍ਰੇਨ, ਲਾਗ ਅਪਰੇਟਰ ਮੁਅੱਤਲ
Wednesday, Mar 28, 2018 - 10:48 AM (IST)

ਨਵੀਂ ਦਿੱਲੀ— ਪਾਨੀਪਤ ਤੋਂ ਨਵੀਂ ਦਿੱਲੀ ਸਟੇਸ਼ਨ ਨੂੰ ਆਉਣ ਵਾਲੀ ਇਕ ਟ੍ਰੇਨ ਦੇ ਯਾਤਰੀ ਮੰਗਲਵਾਰ ਸਵੇਰੇ ਉਸ ਸਮੇਂ ਹੈਰਾਨਰਹਿ ਗਏ, ਜਦੋਂ ਟ੍ਰੇਨ ਆਪਣੇ ਨਿਰਧਾਰਿਤ ਸਮੇਂ ਦੀ ਬਜਾਏ ਪੁਰਾਣੀ ਦਿੱਲੀ ਸਟੇਸ਼ਨ 'ਤੇ ਪਹੁੰਚ ਗਈ। ਦੱਸਣਾ ਚਾਹੁੰਦੇ ਹਾਂ ਕਿ ਕਰਮਚਾਰੀ ਦੀ ਗਲਤੀ ਕਰਕੇ ਅਜਿਹਾ ਹੋਇਆ। ਇਸ ਤੋਂ ਬਾਅਦ ਰੇਲਵੇ ਨੇ ਇਸ ਕਰਮਚਾਰੀ ਨੂੰ ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਤਰ ਰੇਲਵੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਪਾਨੀਪਤ ਤੋਂ ਆਉਣ ਵਾਲੀ ਟ੍ਰੇਨ ਸੰਖਿਆ 64464 ਨੇ ਸਵੇਰੇ 7.30 ਵਜੇ ਨਵੀਂ ਦਿੱਲੀ ਸਟੇਸ਼ਨ ਪਹੁੰਚਣਾ ਸੀ ਪਰ ਟ੍ਰੇਕ 'ਚ ਗਲਤੀ ਨਾਲ ਪਰਿਵਤਨ ਕੀਤੇ ਜਾਣ ਕਾਰਨ ਇਹ ਸਵੇਰੇ 7.50 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ।
ਬਿਆਨ 'ਚ ਕਿਹਾ ਹੈ ਕਿ, ''ਗਲਤੀ ਦਾ ਅਹਿਸਾਸ ਹੋਣ 'ਤੇ ਟ੍ਰੇਨ ਨੂੰ ਤੁਰੰਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਭੇਜਿਆ ਗਿਆ।'' ਰੇਲਵੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ। ਲਾਗ (ਪੈਨਲ) ਸੰਚਾਲਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਗਲਤੀ ਕਰਨ ਵਾਲੇ ਹੋਰ ਕਰਮੀਆਂ ਦੀ ਪਛਾਣ ਅਤੇ ਜਵਾਬਦੇਹੀ ਤੈਅ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।'' ਰੇਲਵੇ ਨੇ ਇਸ ਲਾਗ ਅਪਰੇਟਰ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਦਾ ਨਤੀਜਾ ਦੱਸਿਆ ਹੈ।