ਏਅਰ ਇੰਡੀਆ ਦੀ ਫਲਾਈਟ ’ਚ ਯਾਤਰੀ ਨੇ ਦਿੱਤਾ ਬੱਚੇ ਨੂੰ ਜਨਮ
Friday, Jul 25, 2025 - 01:19 AM (IST)

ਮੁੰਬਈ (ਭਾਸ਼ਾ)–ਮਸਕਟ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਵਿਚ ਥਾਈਲੈਂਡ ਦੀ ਔਰਤ ਯਾਤਰੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਬਿਆਨ ਮੁਤਾਬਕ ਏਅਰਲਾਈਨ ਦੇ ਚਾਲਕ ਦਲ ਦੇ ਮੈਂਬਰਾਂ ਅਤੇ ਜਹਾਜ਼ ਵਿਚ ਮੌਜੂਦ ਇਕ ਨਰਸ ਨੇ ਉਡਾਣ ਦੌਰਾਨ ਜਣੇਪੇ ਵਿਚ ਮਦਦ ਕੀਤੀ।
ਪਾਇਲਟਾਂ ਨੇ ਤੁਰੰਤ ਜਹਾਜ਼ ਆਵਾਜਾਈ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਮੁੰਬਈ ਵਿਚ ਪਹਿਲ ਦੇ ਆਧਾਰ ’ਤੇ ਉਡਾਣ ਨੂੰ ਉਤਾਰਨ ਦੀ ਬੇਨਤੀ ਕੀਤੀ, ਜਿਥੇ ਮੈਡੀਕਲ ਟੀਮ ਅਤੇ ਇਕ ਐਂਬੁਲੈਂਸ ਤਿਆਰ ਸੀ।