9 ਕਰੋੜ ਰੁਪਏ ਦੇ ਸੋਨੇ ਨੂੰ ਲੁਕਾਉਣ ਲਈ ਕੀਤਾ ਗਿਆ ਕਾਲੇ ਰੰਗ ਦਾ ਸਪਰੇਅ, 8 ਲੋਕ ਗ੍ਰਿਫ਼ਤਾਰ

Wednesday, Sep 23, 2026 - 03:14 PM (IST)

9 ਕਰੋੜ ਰੁਪਏ ਦੇ ਸੋਨੇ ਨੂੰ ਲੁਕਾਉਣ ਲਈ ਕੀਤਾ ਗਿਆ ਕਾਲੇ ਰੰਗ ਦਾ ਸਪਰੇਅ, 8 ਲੋਕ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਦੁਬਈ ਦੀ ਯਾਤਰਾ ਤੋਂ ਆਏ 8 ਯਾਤਰੀਆਂ ਨੂੰ ਕਰੀਬ 9 ਕਰੋੜ ਰੁਪਏ ਦੀ ਕੀਮਤ ਦੇ 6.5 ਕਿਲੋਗ੍ਰਾਮ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਲੋਕਾਂ 'ਚ ਇਕ ਔਰਤ ਵੀ ਸ਼ਾਮਲ ਹੈ। ਸੋਨੇ ਨੂੰ ਚੇਨ ਦੇ ਰੂਪ 'ਚ ਢਾਲਿਆ ਗਿਆ ਸੀ ਅਤੇ ਪਛਾਣ ਲੁਕਾਉਣ ਲਈ ਉਨ੍ਹਾਂ 'ਤੇ ਚਾਂਦੀ ਅਤੇ ਕਾਲੇ ਰੰਗ ਦਾ ਸਪਰੇਅ ਕੀਤਾ ਗਿਆ ਸੀ। ਇਕ ਅਧਿਕਾਰਤ ਬਿਆਨ 'ਚ ਬੁੱਧਵਾਰ ਨੂੰ ਕਿਹਾ ਗਿਆ ਕਿ ਯਾਤਰੀਆਂ ਨੇ ਪ੍ਰਦਰਸ਼ਨੀ 'ਚ ਸ਼ਾਮਲ ਹੋਣ ਦੇ ਬਹਾਨੇ ਦੁਬਈ ਦੀ ਯਾਤਰਾ ਕੀਤੀ ਸੀ ਅਤੇ 21 ਸਤੰਬਰ ਨੂੰ ਦੁਬਈ ਤੋਂ ਦਿੱਲੀ ਆਏ ਸਨ। 

ਬਿਆਨ 'ਚ ਕਿਹਾ ਗਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਸਟਮ ਅਧਿਕਾਰੀਆਂ ਨੇ ਜਹਾਜ਼ ਦੀ ਤਲਾਸ਼ੀ ਲਈ ਅਤੇ 2 ਸੀਟਾਂ ਦੇ ਹੇਠਾਂ ਤਿੰਨ ਛੋਟੇ ਬੈਗਾਂ 'ਚ ਲੁਕਾ ਕੇ ਰੱਖਿਆ ਗਿਆ ਸੋਨਾ ਬਰਾਮਦ ਕੀਤਾ। ਇਸ 'ਚ ਕਿਹਾ ਗਿਆ ਕਿ ਜਾਂਚ ਤੋਂ ਬਾਅਦ ਉਸੇ ਉਡਾਣ ਨਾਲ ਯਾਤਰਾ ਕਰ ਰਹੇ ਸਾਰੇ 8 ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਿਆਨ ਅਨੁਸਾਰ, ਇਨ੍ਹਾਂ ਲੋਕਾਂ ਨੇ ਸ਼ੱਕ ਤੋਂ ਬਚਣ ਲਈ ਚੇਨ ਅਤੇ ਗਹਿਣਿਆਂ ਵਜੋਂ ਸੋਨੇ ਦਾ ਇਸਤੇਮਾਲ ਕੀਤਾ। ਇਸ 'ਚ ਕਿਹਾ ਗਿਆ ਕਿ ਲੁਕਾਉਣ ਲਈ ਚੇਨ 'ਤੇ ਚਾਂਦੀ ਅਤੇ ਕਾਲੇ ਰੰਗ ਦਾ ਸਪਰੇਅ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਕਿ ਕੁੱਲ ਲਗਭਗ 6.5 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ ਕਰੀਬ 9 ਕਰੋੜ ਰੁਪਏ ਹੈ। ਬਿਆਨ 'ਚ ਕਿਹਾ ਗਿਆ ਕਿ ਡਾਕਟਰੀ ਜਾਂਚ ਤੋਂ ਬਾਅਦ ਸਾਰੇ 8 ਦੋਸ਼ੀਆਂ ਨੂੰ ਪਟਿਆਲਾ ਹਾਊਸ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨ ਦੀ ਹਿਰਾਸਤ 'ਚ ਭੇਜ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News