ਸਿਗਰਟ ਪੀਣ ਲਈ ਨਾ ਦਿੱਤੀ ਮਾਚਿਸ ਤਾਂ ਮਾਰ''ਤਾ ਬੰਦਾ ! ਪੁਲਸ ਨੇ 3 ਨੂੰ ਕੀਤਾ ਕਾਬੂ
Wednesday, Sep 16, 2026 - 05:16 PM (IST)
ਨਵੀਂ ਦਿੱਲੀ (ਏਜੰਸੀ)- ਉੱਤਰ-ਪੱਛਮੀ ਦਿੱਲੀ 'ਚ ਸਿਗਰਟ ਜਲਾਉਣ ਲਈ ਮਾਚਿਸ ਦੇਣ ਤੋਂ ਇਨਕਾਰ ਕਰਨ 'ਤੇ ਹੋਏ ਝਗੜੇ 'ਚ ਇਕ 30 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਹਮਲੇ 'ਚ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕੇਸ਼ਵ ਪੁਰਮ ਖੇਤਰ 'ਚ ਇਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਵਾਪਰੀ, ਜਦੋਂ ਤਿੰਨ ਵਿਅਕਤੀਆਂ ਨੇ ਭਵਾਨੀ ਅਤੇ ਆਸ਼ਾਰਾਮ ਤੋਂ ਸਿਗਰਟ ਜਲਾਉਣ ਲਈ ਮਾਚਿਸ ਮੰਗੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਾਚਿਸ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਭਵਾਨੀ ਅਤੇ ਆਸ਼ਾਰਾਮ 'ਤੇ ਹਮਲਾ ਕੀਤਾ ਅਤੇ ਚਾਕੂ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਭਵਾਨੀ ਨੂੰ ਦੀਪ ਚੰਦ ਬੰਧੂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਉਸ ਦੀ ਪਿੱਠ 'ਤੇ ਡੂੰਘਾ ਜ਼ਖਮ ਹੋਇਆ ਸੀ। ਪੁਲਸ ਨੇ ਦੱਸਿਆ ਕਿ ਆਸ਼ਾਰਾਮ (32) ਨੂੰ ਛਾਤੀ ਕੋਲ ਚਾਕੂ ਲੱਗਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੂੰ ਬਿਆਨ ਦੇਣ ਲਈ 'ਅਣਫਿਟ' ਐਲਾਨ ਕੀਤਾ ਗਿਆ ਹੈ
ਪੁਲਸ ਨੇ ਦੱਸਿਆ ਕਿ ਕੇਸ਼ਵ ਪੁਰਮ ਥਾਣੇ 'ਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 103(1) (ਕਤਲ) ਅਤੇ 109(1) (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਤਕਨੀਕੀ ਅਤੇ ਸਥਾਨਕ ਖੁਫੀਆ ਜਾਣਕਾਰੀ ਹਾਸਲ ਕਰ ਕੇ ਹਮਲੇ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਦੀ ਪਛਾਣ ਨਰੇਸ਼ ਬਹਾਦਰ ਉਰਫ਼ ਨੇਪਾਲੀ (19) ਵਜੋਂ ਹੋਈ ਹੈ, ਅਤੇ ਉਸ ਨੂੰ ਅਤੇ ਉਸਦੇ ਸਾਥੀ ਤਰੁਣ (19) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹਮਲੇ 'ਚ ਸ਼ਾਮਲ ਨਾਬਾਲਗ ਨੂੰ ਵੀ ਫੜਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਨਰੇਸ਼ ਨੇ ਦੋਵਾਂ ਪੀੜਤਾਂ 'ਤੇ ਚਾਕੂ ਨਾਲ ਵਾਰ ਕੀਤਾ, ਜਦੋਂ ਕਿ ਤਰੁਣ ਅਤੇ ਨਾਬਾਲਗ ਨੇ ਉਨ੍ਹਾਂ 'ਤੇ ਮੁੱਕਿਆਂ ਨਾਲ ਹਮਲਾ ਕੀਤਾ। ਪੁਲਸ ਨੇ ਕਿਹਾ ਕਿ ਨਰੇਸ਼ ਦੀ ਨਿਸ਼ਾਨਦੇਹੀ 'ਤੇ ਅਪਰਾਧ 'ਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
