PM ਮੋਦੀ ਵੱਲੋਂ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਸਲਾਹ, EU ਨੇ ਯੂਕ੍ਰੇਨ ਨੂੰ ਹਥਿਆਰਾਂ ਲਈ ਦਿੱਤੇ 67,575 ਕਰੋੜ ਰੁਪਏ

Friday, Sep 11, 2026 - 10:13 PM (IST)

PM ਮੋਦੀ ਵੱਲੋਂ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਸਲਾਹ, EU ਨੇ ਯੂਕ੍ਰੇਨ ਨੂੰ ਹਥਿਆਰਾਂ ਲਈ ਦਿੱਤੇ 67,575 ਕਰੋੜ ਰੁਪਏ

ਨਵੀਂ ਦਿੱਲੀ : ਬ੍ਰਿਕਸ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੋਪੱਖੀ ਗੱਲਬਾਤ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਯੁੱਧ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੰਗ ਨੂੰ ਖ਼ਤਮ ਕਰਨ ਦੀ ਲੋੜ ਹੈ ਅਤੇ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ। ਫਰਵਰੀ 2022 ਵਿੱਚ ਰੂਸ ਅਤੇ ਯੂਕ੍ਰੇਨ ਵਿਚਕਾਰ ਲੜਾਈ ਸ਼ੁਰੂ ਹੋਣ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦਾ ਨਵੀਂ ਦਿੱਲੀ ਦਾ ਇਹ ਦੂਜਾ ਦੌਰਾ ਹੈ, ਇਸ ਤੋਂ ਪਹਿਲਾਂ ਉਹ ਦਸੰਬਰ 2025 ਵਿੱਚ ਭਾਰਤ ਆਏ ਸਨ।

ਇੱਕ ਪਾਸੇ ਜਦੋਂ ਦਿੱਲੀ ਵਿੱਚ ਸ਼ਾਂਤੀ ਦੀ ਗੱਲ ਹੋ ਰਹੀ ਸੀ, ਉਸੇ ਵੇਲੇ ਯੂਰੋਪੀਅਨ ਯੂਨੀਅਨ (EU) ਨੇ ਯੂਕ੍ਰੇਨ ਨੂੰ ਰੂਸ ਨਾਲ ਲੜਨ ਅਤੇ ਹਥਿਆਰ ਖਰੀਦਣ ਲਈ 67,575 ਕਰੋੜ ਰੁਪਏ (6.1 ਬਿਲੀਅਨ ਯੂਰੋ) ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਰਾਸ਼ੀ ਦਾ ਇਸਤੇਮਾਲ ਯੂਕ੍ਰੇਨ ਡਰੋਨ, ਮਿਜ਼ਾਈਲਾਂ ਅਤੇ ਆਪਣੇ ਆਸਮਾਨ ਦੀ ਸੁਰੱਖਿਆ ਲਈ ਜ਼ਰੂਰੀ ਪੈਟ੍ਰਿਅਟ ਉਪਕਰਨ ਖਰੀਦਣ ਲਈ ਕਰੇਗਾ। ਯੂਰੋਪੀਅਨ ਯੂਨੀਅਨ ਦੀ ਪ੍ਰਮੁੱਖ ਉਰਸੁਲਾ ਵੌਨ ਡੇਰ ਲੇਏਨ ਨੇ ਕਿਹਾ ਕਿ ਯੂਰੋਪ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਯੂਕ੍ਰੇਨ ਤੋਂ ਬਿਨਾਂ ਯੂਰੋਪ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਇਲਾਵਾ, 10 ਸਤੰਬਰ ਨੂੰ ਕੈਨੇਡਾ ਨੇ ਵੀ ਯੂਕ੍ਰੇਨ ਦੇ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰਨ ਲਈ ₹2,420 ਕਰੋੜ ਦੀ ਸਹਾਇਤਾ ਰਾਸ਼ੀ ਦੇਣ 'ਤੇ ਸਹਿਮਤੀ ਜਤਾਈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਰੂਸ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਦੇ ਮੱਦੇਨਜ਼ਰ ਯੂਕ੍ਰੇਨ ਦੀ ਹਵਾਈ ਸੁਰੱਖਿਆ ਬਹੁਤ ਮਹੱਤਵਪੂਰਨ ਹੋ ਗਈ ਹੈ।
 


author

Inder Prajapati

Content Editor

Related News