Part Time Job ਦੀ ਭਾਲ ''ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ
Sunday, Sep 03, 2023 - 02:27 AM (IST)
ਨੋਇਡਾ (ਭਾਸ਼ਾ): ਵੱਧਦੀ ਮਹਿੰਗਾਈ ਦੇ ਵਿਚ ਅੱਜ ਹਰ ਕੋਈ ਆਮਦਨ ਦੇ ਵੱਖ-ਵੱਖ ਜ਼ਰੀਏ ਭਾਲ ਰਿਹਾ ਹੈ। ਵਿਦਿਆਰਥੀ, ਸੁਆਣੀਆਂ ਜਾਂ ਕਿਸੇ ਜਗ੍ਹਾ ਕੰਮ ਕਰਨ ਵਾਲੇ ਲੋਕ ਵੀ ਆਪਣੇ ਵਾਧੂ ਸਮੇਂ ਵਿਚ ਪਾਰਟ ਟਾਈਮ ਨੌਕਰੀ ਦੀ ਭਾਲ ਵਿਚ ਰਹਿੰਦੇ ਹਨ। ਬਹੁਤ ਵਾਰ ਠੱਗ ਇਸ ਗੱਲ ਦਾ ਫ਼ਾਇਦਾ ਚੁੱਕ ਲੈਂਦੇ ਹਨ ਤੇ ਲੋਕਾਂ ਨੂੰ ਨੁਕਸਾਨ ਭੁਗਤਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨ ਬਣਿਆ ਭਾਰਤ
ਨੋਇਡਾ ਵਿਚ ਪਾਰਟ ਟਾਈਮ ਨੌਕਰੀ ਦਾ ਝਾਂਸਾ ਦੇ ਕੇ ਅਣਪਛਾਤੇ ਸਾਈਬਰ ਠੱਗਾਂ ਨੇ ਇਕ ਨੌਜਵਾਨ ਤੋਂ ਕਥਿਤ ਤੌਰ 'ਤੇ 47 ਲੱਖ 23 ਹਜ਼ਾਰ 719 ਰੁਪਏ ਠੱਗ ਲਏ। ਨੋਇਡਾ ਦੇ ਸੈਕਟਰ 36 ਵਿਚ ਸਥਿਤ ਸਾਈਬਰ ਕ੍ਰਾਈਮ ਥਾਣੇ ਦੀ ਮੁਖੀ ਇੰਸਪੈਕਟਰ ਰੀਤਾ ਯਾਦਵ ਨੇ ਦੱਸਿਆ ਕਿ ਸੈਕਟਰ 76 ਦੇ ਨੀਰਜ ਬਵੇਜਾ ਨੇ ਬੀਤੀ ਰਾਤ ਨੂੰ ਰਿਪੋਰਟ ਦਰਜ ਕਰਵਾਈ ਸੀ ਕਿ ਚਾਰ ਜੂਨ 2023 ਨੂੰ ਉਨ੍ਹਾਂ ਨੂੰ ਕਿਸੇ ਨੇ ਮੈਸੇਜ ਭੇਜ ਕ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ 'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਲਿਆ ਸਕਦੀ ਹੈ ਕੇਂਦਰ, ਜਾਣੋ ਕੀ ਨੇ ਵੱਖ-ਵੱਖ ਪਹਿਲੂ
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਠੱਗਾਂ ਨੇ ਬਵੇਜਾ ਨੂੰ ਕੁਝ ਫ਼ਾਇਦਾ ਦਿੱਤਾ ਜਿਸ ਮਗਰੋਂ ਠੱਗਾਂ ਨੇ ਜ਼ਿਆਦਾ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਉਸ ਨੂੰ ਇਕ ਵੈੱਬਸਾਈਟ ਨਾਲ ਜੋੜਿਆ। ਮੁਲਜ਼ਮਾਂ ਨੇ ਬਵੇਜਾ ਤੋਂ 47 ਲੱਖ 23 ਹਜ਼ਾਰ 719 ਰੁਪਏ ਆਪਣੇ ਵੱਖ-ਵੱਖ ਖ਼ਾਤਿਆਂ ਵਿਚ ਪਵਾ ਲਏ। ਥਾਣਾ ਮੁਖੀ ਨੇ ਦੱਸਿਾ ਕਿ ਪੀੜਤਾ ਦੀ ਸ਼ਿਕਾਇਤ 'ਤੇ ਘਟਨਾ ਦੀ ਰਿਪੋਰਟ ਦਰਜ ਕਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8