ਸੰਸਦ : ਪਰਾਲੀ ''ਤੇ ਅੰਗਰੇਜ਼ੀ ''ਚ ਚਰਚਾ ਦੇਖ ਇਸ ਗੱਲੋਂ ਹੈਰਾਨ ਹਨ ਕਿਸਾਨ

11/22/2019 2:19:31 PM

ਨਵੀਂ ਦਿੱਲੀ— ਰਾਜ ਸਭਾ 'ਚ ਸ਼ੁੱਕਰਵਾਰ ਨੂੰ ਭਾਜਪਾ ਦੇ ਇਕ ਮੈਂਬਰ ਨੇ ਇਕ ਦਿਲਚਸਪ ਗੱਲ ਕੀਤੀ ਅਤੇ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪ੍ਰਦੂਸ਼ਣ ਅਤੇ ਪਰਾਲੀ ਸਾੜੇ ਜਾਣ ਦੇ ਮੁੱਦੇ 'ਤੇ ਪਿਛਲੇ ਦਿਨਾਂ ਤੋਂ ਸੰਸਦ 'ਚ ਚੱਲ ਰਹੀ ਜ਼ਿਆਦਾਤਰ ਚਰਚਾ ਅੰਗਰੇਜ਼ੀ 'ਚ ਹੋ ਰਹੀ ਹੈ, ਜਿਸ ਨੂੰ ਸੁਣ ਕੇ ਦਿੱਲੀ ਦੇ ਨੇੜੇ-ਤੇੜੇ ਦੇ ਰਾਜਾਂ ਦੇ ਕਿਸਾਨਾਂ ਨੂੰ ਇਹ ਨਹੀਂ ਸਮਝ 'ਚ ਆ ਰਿਹਾ ਕਿ ਇਸ 'ਚ ਉਨ੍ਹਾਂ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।'' ਉੱਚ ਸਦਨ 'ਚ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਮੈਂਬਰ ਲੈਫਟੀਨੈਂਟ ਜਨਰਲ (ਰਿਟਾਇਰਡ) ਡੀ.ਪੀ. ਵਤਸ ਨੇ ਜਦੋਂ ਪ੍ਰਸ਼ਨ ਪੁੱਛਦੇ ਸਮੇਂ ਇਹ ਗੱਲ ਕਹੀ ਤਾਂ ਸਦਨ 'ਚ ਬੈਠੇ ਮੈਂਬਰਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ।

ਕਿਸਾਨ ਹੈਰਾਨ ਦੋਸ਼ ਲਗਾਇਆ ਜਾਂ ਦਿੱਤੀ ਸ਼ਾਬਾਦੀ
ਵਤਸ ਨੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ 'ਚ ਕਿਸਾਨਾਂ ਵਲੋਂ ਪਰਾਲੀ ਦੇ ਪ੍ਰਬੰਧਨ ਨਾਲ ਜੁੜੇ ਮੁੱਦੇ 'ਤੇ ਪ੍ਰਸ਼ਨ ਪੁੱਛਦੇ ਹਏ ਕਿਹਾ ਕਿ ਹਵਾ ਪ੍ਰਦੂਸ਼ਣ ਅਤੇ ਪੰਜਾਬ, ਹਰਿਆਣਾ ਆਦਿ ਰਾਜਾਂ 'ਚ ਪਰਾਲੀ ਸਾੜਨ ਦੇ ਵਿਸ਼ੇ 'ਤੇ ਸੰਸਦ 'ਚ ਪਿਛਲੇ 2 ਦਿਨ ਚਰਚਾ ਹੋਈ। ਇਹ ਚਰਚਾ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ 'ਚ ਹੋਈ। ਇਸ ਲਈ ਇਨ੍ਹਾਂ ਰਾਜਾਂ ਦੇ ਹਿੰਦੀ ਅਤੇ ਪੰਜਾਬੀ ਭਾਸ਼ੀ ਕਿਸਾਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਸ 'ਚ ਉਨ੍ਹਾਂ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।''

ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਕੀਤਾ ਜਾ ਰਿਹੈ ਗ੍ਰਿਫਤਾਰ
ਸਦਨ 'ਚ ਪ੍ਰਸ਼ਨਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਰਵੀਪ੍ਰਕਾਸ਼ ਵਰਮਾ ਨੇ ਪ੍ਰਸ਼ਨ ਪੁੱਛਦੇ ਸਮੇਂ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਕਿ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਮਾਮਲਾ ਹੈ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਇਸ ਪ੍ਰਸ਼ਨ ਦੇ ਜਵਾਬ 'ਚ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਰਾਜ ਦਾ ਵਿਸ਼ਾ ਹੈ ਅਤੇ ਇਸ 'ਤੇ ਕੇਂਦਰ ਕੁਝ ਨਹੀਂ ਕਰ ਸਕਦਾ।

ਸੁਪਰੀਮ ਕੋਰਟ ਦਾ ਫੈਸਲਾ ਆ ਚੁਕਿਆ ਹੈ
ਬਾਅਦ 'ਚ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਅਤੇ ਸੀਨੀਅਰ ਵਕੀਲ ਸੁਖੇਂਦੁ ਸ਼ੇਖਰ ਰਾਏ ਤੋਂ ਇਹ ਜਾਣਨਾ ਚਾਹਿਆ ਕਿ ਕੀ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕਾਰਵਾਈ ਕਰਨ ਦਾ ਕੁਝ ਨਿਰਦੇਸ਼ ਦਿੱਤਾ ਹੈ? ਇਸ 'ਤੇ ਰਾਏ ਨੇ ਆਪਣਾ ਸਿਰ ਹਿਲਾ ਕੇ ਸਹਿਮਤੀ ਜ਼ਾਹਰ ਕੀਤੀ। ਇਸ 'ਤੇ ਨਾਇਡੂ ਨੇ ਕਿਹਾ ਕਿ ਫਿਰ ਤਾਂ ਇਹ ਇਕ ਗੰਭੀਰ ਮੁੱਦਾ ਹੈ। ਸਪਾ ਦੇ ਪ੍ਰੋਫੈਸਰ ਰਾਮਗੋਪਾਲ ਯਾਦਵ ਨੇ ਇਸ ਮੁੱਦੇ 'ਤੇ ਸਦਨ 'ਚ ਚਰਚਾ ਕਰਵਾਉਣ ਦਾ ਸਪੀਕਰ ਨੂੰ ਸੁਝਾਅ ਦਿੱਤਾ ਪਰ ਨਾਇਡੂ ਨੇ ਕਿਹਾ ਕਿ ਕਿਉਂਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆ ਚੁਕਿਆ ਹੈ, ਇਸ ਲਈ ਇਸ 'ਤੇ ਗੰਭੀਰਤਾ ਨਾਲ ਹੀ ਵਿਚਾਰ ਕਰਨਾ ਹੋਵੇਗਾ।


DIsha

Content Editor

Related News