ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ 5 ਸੰਸਦ ਮੈਂਬਰ ਮਿਲੇ ਕੋਰੋਨਾ ਪਾਜ਼ੇਟਿਵ

09/13/2020 5:48:50 PM

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਹੋਈ ਜਾਂਚ ਵਿਚ ਲੋਕ ਸਭਾ ਦੇ 5 ਸੰਸਦ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਮੁਤਾਬਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦੀ ਕੋਰੋਨਾ ਜਾਂਚ ਹੋ ਰਹੀ ਹੈ। ਜਿਸ 'ਚ ਲੋਕ ਸਭਾ ਦੇ 5 ਮੈਂਬਰ ਪਾਜ਼ੇਟਿਵ ਆਏ ਹਨ। ਅਜੇ ਹੋਰ ਸੰਸਦ ਮੈਂਬਰਾਂ ਦਾ ਕੋਰੋਨਾ ਟੈਸਟ ਚੱਲ ਰਿਹਾ ਹੈ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਇਸ ਵਾਰ ਕੋਰੋਨਾ ਆਫ਼ਤ ਕਾਰਨ ਸੰਸਦ ਸੈਸ਼ਨ ਵਿਚ ਸਭ ਕੁਝ ਬਦਲਿਆ ਜਿਹਾ ਨਜ਼ਰ ਆਵੇਗਾ। ਸੈਸ਼ਨ ਦੌਰਾਨ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਸਿਫਰ ਕਾਲ ਦਾ ਸਮਾਂ ਵੀ ਘੱਟ ਕਰ ਕੇ ਅੱਧੇ ਘੰਟੇ ਦਾ ਕਰ ਦਿੱਤਾ ਗਿਆ ਹੈ। ਸਵਾਲਾਂ ਦੇ ਜਵਾਬ ਵੀ ਲਿਖਤੀ ਰੂਪ ਵਿਚ ਦਿੱਤੇ ਜਾਣਗੇ। ਦੱਸ ਦੇਈਏ ਕਿ ਕਿ ਇਸ ਵਾਰ ਪ੍ਰਸ਼ਨਕਾਲ ਨਹੀਂ ਹੋਵੇਗਾ।

PunjabKesari

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲੇ ਦਿਨ 14 ਸਤੰਬਰ ਨੂੰ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲੇਗੀ। ਜਦਕਿ 15 ਸਤੰਬਰ ਤੋਂ ਅਕਤੂਬਰ ਤੱਕ ਸਦਨ ਦੀ ਕਾਰਵਾਈ ਇਕ ਵਜੇ ਤੋਂ ਸ਼ਾਮ 7 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਸਦਨ 'ਚ ਐਂਟਰੀ ਕਰਨ ਵਾਲੇ ਸਾਰੇ ਲੋਕਾਂ ਦੇ ਸਰੀਰ ਦਾ ਤਾਪਮਾਨ ਨੂੰ ਜਾਂਚਣ ਲਈ ਥਰਮਲ ਗੰਨ ਅਤੇ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾਵੇਗੀ। ਸਦਨ ਦੇ ਅੰਦਰ 40 ਥਾਵਾਂ 'ਤੇ ਟਚਲੈੱਸ ਸੈਨੇਟਾਈਜ਼ਰ ਲਾਏ ਜਾਣਗੇ ਅਤੇ ਐਮਰਜੈਂਸੀ ਦੇ ਸਮੇਂ ਮੈਡੀਕਲ ਟੀਮ ਅਤੇ ਐਂਬੂਲੈਂਸ ਦੀ ਸਹੂਲਤ ਹੋਵੇਗੀ। ਕੋਰੋਨਾ ਵਾਇਰਸ ਨਾਲ ਸੰਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।


Tanu

Content Editor

Related News