ਸੰਸਦ ਦੀ ਸੁਰੱਖਿਆ ’ਚ ਕੋਤਾਹੀ ਮਾਮਲਾ; ਨੀਲਮ ਆਜ਼ਾਦ ਨਹੀਂ ਮਿਲੀ ਦੀ ਜ਼ਮਾਨਤ, ਪਟੀਸ਼ਨ ਖਾਰਜ

01/19/2024 10:41:11 AM

ਨਵੀਂ ਦਿੱਲੀ/ਹਰਿਆਣਾ- ਸੰਸਦ ਦੀ ਸੁਰੱਖਿਆ ਵਿਚ ਕੋਤਾਹੀ ਦੇ ਮਾਮਲੇ 'ਚ ਦੋਸ਼ੀ ਨੀਲਮ ਆਜ਼ਾਦ ਦੀ ਜ਼ਮਾਨਤ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ। ਸੰਸਦ ਦੀ ਸੁਰੱਖਿਆ 'ਚ ਕੋਤਾਹੀ ਨੂੰ ਲੈ ਕੇ ਦੇਸ਼ ਭਰ 'ਚ ਸਿਆਸੀ ਜੰਗ ਚੱਲ ਰਹੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੰਸਦ ਦੀ ਸੁਰੱਖਿਆ 'ਚ ਕੋਤਾਹੀ ਕਰਨ ਦੇ ਮਾਮਲੇ 'ਚ ਦੋਸ਼ੀ ਨੀਲਮ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਨੀਲਮ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਪਹਿਲਾਂ ਅਦਾਲਤ ਨੇ 16 ਜਨਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਸ਼ਨੀਵਾਰ ਨੂੰ ਆਜ਼ਾਦ, ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਸਮੇਤ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ।

PunjabKesari

ਕੀ ਹੈ ਪੂਰਾ ਮਾਮਲਾ:

ਸੰਸਦ ’ਤੇ 2001 ਵਿਚ ਹੋਏ ਅੱਤਵਾਦੀ ਹਮਲੇ ਦੀ ਬਰਸੀ ’ਤੇ ਇਕ ਵੱਡੀ ਸੁਰੱਖਿਆ ਦੀ ਘਾਟ ਵਿਚ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਨਾਂ ਦੇ ਨੌਜਵਾਨਾਂ ਨੇ ਸਿਫਰ ਕਾਲ ਦੌਰਾਨ ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ ਸਦਨ ’ਚ ਛਾਲ ਮਾਰ ਦਿੱਤੀ ਸੀ। ਨਾਲ ਹੀ ਉਨ੍ਹਾਂ ਦੋਵਾਂ ਨੇ ਨਾਅਰੇ ਲਾਉਂਦੇ ਹੋਏ ਇਕ ‘ਕੇਨ’ ਨਾਲ ਪੀਲਾ ਧੂੰਆਂ ਫੈਲਾਇਆ ਸੀ। ਲਗਭਗ ਇਸੇ ਸਮੇਂ ਅਮੋਲ ਸ਼ਿੰਦੇ ਅਤੇ ਨੀਲਮ ਆਜ਼ਾਦ ਨੇ ਸੰਸਦ ਭਵਨ ਕੰਪਲੈਕਸ ਦੇ ਬਾਹਰ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾਉਂਦੇ ਹੋਏ ‘ਕੇਨ’ ਵਿਚੋਂ ਰੰਗੀਨ ਧੂੰਆਂ ਫੈਲਾਇਆ ਸੀ। ਜੀਂਦ ਵਾਸੀ ਨੀਲਮ ਆਜ਼ਾਦ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ ਦੇ ਦੋਸ਼ੀਆਂ ਵਿਚੋਂ ਇਕ ਹੈ। ਇਨ੍ਹਾਂ ਸਾਰੇ ਦੋਸ਼ੀਆਂ ਖਿਲਾਫ਼  UAPA ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

PunjabKesari


Tanu

Content Editor

Related News