ਲਾਕ ਡਾਊਨ ''ਚ 3 ਕਰੋੜ ਪੈਕੇਟ ਵੰਡੇਗਾ parle G, ਕਿਹਾ- ਦੇਸ਼ ''ਚ ਨਹੀਂ ਰਹੇਗੀ ਬਿਸਕੁੱਟ ਦੀ ਕਮੀ

Thursday, Mar 26, 2020 - 12:40 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਖਤਮ ਕਰਨ ਲਈ ਦੇਸ਼ 'ਚ 21 ਦਿਨਾਂ ਦਾ ਲਾਕ ਡਾਊਨ ਹੈ। ਅਜਿਹੇ ਵਿਚ ਲੋੜਵੰਦ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਹ ਭੁੱਖਾ ਨਾ ਸੌਂਵੇ, ਇਸ ਲਈ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਪਾਰਲੇ ਜੀ ਪ੍ਰੋਡੈਕਟਸ ਨੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ 3 ਹਫਤਿਆਂ 'ਚ ਪਾਰਲੇ ਜੀ ਦੇ 3 ਕਰੋੜ ਪੈਕੇਟ ਵੰਡੇਗੀ। ਪਾਰਲੇ ਜੀ ਨੇ ਕਿਹਾ ਕਿ ਉਹ ਸਰਕਾਰੀ ਏਜੰਸੀਆਂ ਜ਼ਰੀਏ ਲੋੜਵੰਦ ਲੋਕਾਂ ਲਈ ਬਿਸਕੁੱਟ ਉਪਲੱਬਧ ਕਰਵਾਏਗੀ। ਕੰਪਨੀ ਨੇ ਕਿਹਾ ਕਿ ਉਸ ਦੇ ਕਾਰਖਾਨਿਆਂ 'ਚ 50 ਫੀਸਦੀ ਲੋਕ ਹੀ ਕੰਮ ਕਰ ਰਹੇ ਹਨ ਪਰ ਕੰਪਨੀ ਇਹ ਯਕੀਨੀ ਕਰਨ 'ਚ ਲੱਗੀ ਹੈ ਕਿ ਉਸ ਦੇ ਪ੍ਰੋਡੈਕਟਸ ਦੀ ਬਾਜ਼ਾਰ ਵਿਚ ਘਾਟ ਨਹੀਂ ਹੋਣੀ ਚਾਹੀਦੀ। ਕੰਪਨੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿੰਨਾ ਲੋਕਾਂ ਨੂੰ ਖਾਣੇ ਦੀ ਲੋੜ ਹੈ।

ਪਾਰਲੇ ਜੀ ਦੇ ਸੀਨੀਅਰ ਅਧਿਕਾਰੀ ਮੰਯਕ ਸ਼ਾਹ ਨੇ ਕਿਹਾ ਕਿ ਲਾਕ ਡਾਊਨ ਦੀ ਵਜ੍ਹਾ ਨਾਲ ਲੋਕ ਅਫੜਾ-ਦਫੜੀ 'ਚ ਭਾਰੀ ਖਰੀਦਦਾਰੀ ਕਰ ਰਹੇ ਹਨ ਅਤੇ ਆਪਣੇ ਕੋਲ ਸਾਮਾਨ ਇਕੱਠਾ ਕਰ ਰਹੇ ਹਨ। ਲੋਕ ਵੱਡੇ ਪੱਧਰ 'ਤੇ ਬਿਸਕੁੱਟ ਵੀ ਖਰੀਦ ਰਹੇ ਹਨ, ਕਿਉਂਕਿ ਇਹ ਲੰਬੇ ਸਮੇਂ ਤਕ ਖਰਾਬ ਨਹੀਂ ਹੁੰਦੇ ਹਨ। ਅਜਿਹੇ ਵਿਚ ਅਸੀਂ ਸਰਕਾਰ ਨਾਲ ਮਿਲ ਕੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਭੁੱਖੇ ਨਾ ਰਹਿਣ। ਸ਼ਾਹ ਨੇ ਕਿਹਾ ਕਿ ਸਰਕਾਰ ਨੇ ਬਿਸਕੁੱਟ ਬਣਾਉਣ ਵਾਲੀ ਕੰਪਨੀਆਂ ਨੂੰ ਲਾਕ ਡਾਊਨ ਤੋਂ ਬਾਹਰ ਰੱਖਿਆ ਹੈ। ਇਸ ਦੇ ਬਾਵਜੂਦ ਕੁਝ ਇਲਾਕਿਆਂ 'ਚ ਕੰਪਨੀ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਕਿਉਂਕਿ ਸਥਾਨਕ ਅਧਿਕਾਰੀ ਕੱਚਾ ਮਾਲ ਅਤੇ ਤਿਆਰ ਮਾਲ ਦੇ ਟਰਾਂਸਪ੍ਰੋਟੇਸ਼ਨ ਦੀ ਆਗਿਆ ਨਹੀਂ ਦੇ ਰਹੇ ਹਨ।


Tanu

Content Editor

Related News