ਯੂਕ੍ਰੇਨ ਤੋਂ ਧੀ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਮਾਤਾ-ਪਿਤਾ
Wednesday, Feb 23, 2022 - 05:54 PM (IST)
ਵਿਦਿਸ਼ਾ (ਵਾਰਤਾ)- ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਾਸੀ ਇਕ ਵਿਦਿਆਰਥਣ ਦੇ ਯੂਕ੍ਰੇਨ 'ਚ ਫਸੇ ਹੋਣ ਕਾਰਨ ਉਸ ਦੇ ਮਾਤਾ-ਪਿਤਾ ਨੂੰ ਆਪਣੀ ਧੀ ਦੇ ਭਾਰਤ ਪਰਤਣ ਦਾ ਇੰਤਜ਼ਾਰ ਹੈ। ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੀ ਸ੍ਰਿਸ਼ਟੀ ਬਿਲਸਨ ਕੀਵ ਸ਼ਹਿਰ 'ਚ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਹੈ। ਯੁੱਧ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ੍ਰਿਸ਼ਟੀ ਦੇ ਪਰਿਵਾਰ ਵਾਲਿਆਂ ਨੇ ਸੂਬੇ ਅਤੇ ਕੇਂਦਰ ਸਰਕਾਰ ਦੇ ਸੰਬੰਧਤ ਅਧਿਕਾਰੀਆਂ ਤੋਂ ਧੀ ਨੂੰ ਯੂਕ੍ਰੇਨ ਤੋਂ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਰੂਸ ਨਾਲ ਚੱਲ ਰਹੇ ਵਿਵਾਦ ਦਰਮਿਆਨ ਯੂਕ੍ਰੇਨ ਤੋਂ 242 ਭਾਰਤੀ ਦਿੱਲੀ ਪਹੁੰਚੇ
ਸ੍ਰਿਸ਼ਟੀ ਦੇ ਮਾਂ ਅਤੇ ਪਿਤਾ ਨੇ ਪੀ.ਐੱਮ. ਅਤੇ ਸੀ.ਐੱਮ. ਹੈਲਪਲਾਈਨ ਦੇ ਮਾਧਿਅਮ ਨਾਲ ਗੁਹਾਰ ਲਗਾਈ ਹੈ। ਹਾਲਾਂਕਿ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਹਾਊਸ ਤੋਂ ਉਨ੍ਹਾਂ ਨੇ ਬੁੱਧਵਾਰ ਸਵੇਰੇ ਫ਼ੋਨ 'ਤੇ ਭਰੋਸਾ ਮਿਲਿਆ ਹੈ ਕਿ ਆਉਣ ਵਾਲੀ 27 ਤਾਰੀਖ਼ ਤੱਕ ਸ੍ਰਿਸ਼ਟੀ ਨੂੰ ਭਾਰਤ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ। ਦੱਸਿਆ ਗਿਆ ਹੈ ਕਿ ਵਿਦਿਆਰਥਣ ਸ੍ਰਿਸ਼ਟੀ ਯੁੱਧ ਸੰਭਾਵਨਾ ਕਾਰਨ ਭਾਰਤ ਆਉਣਾ ਚਾਹੁੰਦੀ ਹੈ। ਆਪਣੀ ਧੀ ਨੂੰ ਦੇਸ਼ ਲਿਆਉਣ ਲਈ ਚਿੰਤਤ ਸ੍ਰਿਸ਼ਟੀ ਦੀ ਮਾਂ ਵੈਸ਼ਾਲੀ ਵਿਲਸਨ ਨੂੰ ਪੀ.ਐੱਮ. ਹੈਲਪਲਾਈਨ ਦੀ ਮਦਦ ਤੋਂ ਭਰੋਸਾ ਮਿਲਣ 'ਤੇ ਉਹ ਖੁਸ਼ ਹੈ ਅਤੇ ਧੀ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ