ਪੈਸਿਆਂ ਦੀ ਖ਼ਾਤਰ ਮਾਪਿਆਂ ਨੇ ਵੇਚ ਦਿੱਤੀ ਆਪਣੀ ਧੀ, ਲਗਾਈ ਇੰਨੀ ਕੀਮਤ

Saturday, Nov 16, 2024 - 03:16 PM (IST)

ਪੈਸਿਆਂ ਦੀ ਖ਼ਾਤਰ ਮਾਪਿਆਂ ਨੇ ਵੇਚ ਦਿੱਤੀ ਆਪਣੀ ਧੀ, ਲਗਾਈ ਇੰਨੀ ਕੀਮਤ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿਥੇ ਵਿਆਹ ਦੇ ਨਾਂ 'ਤੇ 17 ਸਾਲ ਦੀ ਇਕ ਕੁੜੀ ਨੂੰ 1.80 ਲੱਖ ਰੁਪਏ 'ਚ ਵੇਚਿਆ ਗਿਆ। ਇਸ ਮਾਮਲੇ 'ਚ ਲੜਕੀ ਦੀ ਮਾਂ ਅਤੇ ਉਸ ਦੇ ਪਤੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਰਿਸ਼ੀਕੇਸ਼ ਮੀਨਾ ਦੇ ਅਨੁਸਾਰ ਇੱਕ ਔਰਤ ਨੇ ਵਿਆਹ ਦੇ ਨਾਮ 'ਤੇ ਆਪਣੀ ਧੀ ਨੂੰ 1.80 ਲੱਖ ਰੁਪਏ ਵਿੱਚ ਵੇਚ ਦਿੱਤਾ। ਲੜਕੀ ਨੂੰ ਗੁਜਰਾਤ ਭੇਜਣ ਦੀ ਯੋਜਨਾ ਬਣਾਈ ਗਈ ਸੀ।

ਇਹ ਵੀ ਪੜ੍ਹੋ - ਜਾਤੀ ਸਰਟੀਫਿਕੇਟ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਇਨ੍ਹਾਂ ਲੋਕਾਂ ਨੂੰ ਦੁਬਾਰਾ ਬਣਾਉਣਾ ਪਵੇਗਾ ਸਰਟੀਫਿਕੇਟ

ਲੜਕੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਗੁਜਰਾਤ ਪਹੁੰਚੀ ਤਾਂ ਉਸਨੂੰ ਦੋ ਦਿਨਾਂ ਤੱਕ ਇੱਕ ਗੋਦਾਮ ਵਿੱਚ ਬੰਦ ਰੱਖਿਆ ਗਿਆ। ਇਸ ਦੌਰਾਨ ਵਿਅਕਤੀ ਨੇ ਲੜਕੀ ਨਾਲ ਬਲਾਤਕਾਰ ਕੀਤਾ। ਲੜਕੀ ਕਿਸੇ ਤਰ੍ਹਾਂ ਉਸ ਦੇ ਚੁੰਗਲ ਤੋਂ ਬਚ ਕੇ ਇੰਦੌਰ ਪਰਤਣ ਵਿਚ ਕਾਮਯਾਬ ਹੋ ਗਈ। ਲੜਕੀ ਨੇ ਵੀਰਵਾਰ ਨੂੰ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਭਾਰਤੀ ਦੰਡਾਵਲੀ ਅਤੇ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ।

ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਡੀਸੀਪੀ ਮੀਨਾ ਅਨੁਸਾਰ ਲੜਕੀ ਨੂੰ ਵੇਚਣ ਵਾਲੀ ਔਰਤ ਅਤੇ ਉਸ ਦੇ ਪਤੀ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਵਿਅਕਤੀ ਨੂੰ ਫੜਨ ਲਈ ਇੱਕ ਟੀਮ ਗੁਜਰਾਤ ਭੇਜ ਦਿੱਤੀ ਹੈ। ਇਸ ਮਾਮਲੇ ਵਿੱਚ ਸੰਗਠਿਤ ਅਪਰਾਧ ਅਤੇ ਮਨੁੱਖੀ ਤਸਕਰੀ ਦੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ ਹੈ। ਪੁਲਸ ਨੇ ਉਸ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਦੀ ਵਰਤੋਂ ਲੜਕੀ ਨੂੰ ਗੁਜਰਾਤ ਭੇਜਣ ਲਈ ਕੀਤੀ ਗਈ ਸੀ। ਇਸ ਦੇ ਨਾਲ ਹੀ ਪੁਲਸ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News