ਮਾਪੇ ਹੋ ਜਾਣ ਸਾਵਧਾਨ! ਆਨਲਾਈਨ ਮੰਚਾਂ 'ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਅਜਨਬੀ
Thursday, Jan 19, 2023 - 01:40 PM (IST)

ਨਵੀਂ ਦਿੱਲੀ (ਭਾਸ਼ਾ)- ਮਾਪਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਫਸਾਉਣ ਲਈ ਆਨਲਾਈਨ ਮੰਚਾਂ ’ਤੇ ਅਜਨਬੀਆਂ ਵੱਲੋਂ ਜਾਲ ਵਿਛਾਇਆ ਜਾ ਰਿਹਾ ਹੈ। ਇਕ ਨਵੇਂ ਅਧਿਐਨ 'ਚ ਹਿੱਸਾ ਲੈਣ ਵਾਲੇ 424 ਮਾਪਿਆਂ 'ਚੋਂ ਲਗਭਗ 33 ਫੀਸਦੀ ਨੇ ਕਿਹਾ ਕਿ ਆਨਲਾਈਨ ਮੰਚ 'ਤੇ ਉਨ੍ਹਾਂ ਦੇ ਬੱਚਿਆਂ ਨਾਲ ਅਜਨਬੀਆਂ ਨੇ ਦੋਸਤੀ ਕਰਨ, ਨਿੱਜੀ ਅਤੇ ਪਰਿਵਾਰਕ ਜਾਣਕਾਰੀ ਮੰਗਣ ਅਤੇ ਸੈਕਸ ਸੰਬੰਧੀ ਸਲਾਹ ਦੇਣ ਲਈ ਸੰਪਰਕ ਕੀਤਾ। ਇਹ ਅਧਿਐਨ ਸੰਯੁਕਤ ਰੂਪ ਨਾਲ 'CRY' (ਚਾਈਲਡ ਰਾਈਟਸ ਐਂਡ ਯੂ) ਅਤੇ ਪਟਨਾ ਸਥਿਤ ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ (CNLU) ਵਲੋਂ ਕੀਤਾ ਗਿਆ। ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੇ 424 ਮਾਪਿਆਂ ਤੋਂ ਇਲਾਵਾ ਇਨ੍ਹਾਂ ਚਾਰ ਰਾਜਾਂ ਦੇ 384 ਅਧਿਆਪਕਾਂ ਅਤੇ ਤਿੰਨ ਰਾਜਾਂ ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 107 ਹੋਰ ਹਿੱਤਧਾਰਕਾਂ ਨੇ ਹਿੱਸਾ ਲਿਆ। ਮਾਪਿਆਂ ਦੇ ਅਨੁਸਾਰ, ਆਨਲਾਈਨ ਰਵੱਈਆ ਦਾ ਸ਼ਿਕਾਰ ਬਣੇ ਬੱਚਿਆਂ 'ਚੋਂ 14-18 ਸਾਲ ਦੀ ਉਮਰ ਦੀਆਂ 40 ਫੀਸਦੀ ਕੁੜੀਆਂ ਸਨ, ਜਦੋਂ ਕਿ ਇਸੇ ਉਮਰ ਵਰਗ ਦੇ 33 ਫੀਸਦੀ ਮੁੰਡੇ ਸਨ। ਅਧਿਐਨ 'ਚ ਸ਼ਹਿਰੀ ਖੇਤਰ ਦੇ ਮੁਕਾਬਲੇ ਪੇਂਡੂ ਖੇਤਰਾਂ 'ਚ ਮਾਪਿਆਂ ਨੇ ਉਨ੍ਹਾਂ ਦੇ ਬੱਚਿਆਂ ਦੇ ਆਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ (ਓ.ਸੀ.ਐੱਸ.ਈ.ਏ.) ਦਾ ਅਨੁਭਵ ਕਰਨ ਦੀ ਗੱਲ ਵੱਧ ਸਾਂਝੀ ਕੀਤੀ।
ਇਹ ਵੀ ਪੜ੍ਹੋ : ਕਲਯੁਗੀ ਪਿਓ, ਬਲੈਕਮੇਲ ਕਰਕੇ ਧੀ ਨਾਲ ਕਰਦਾ ਰਿਹਾ ਜਬਰ ਜ਼ਿਨਾਹ, ਮੰਗੇਤਰ ਨੂੰ ਭੇਜੀ ਅਸ਼ਲੀਲ ਵੀਡੀਓ
ਅਧਿਐਨ 'ਚ ਹਿੱਸਾ ਲੈਣ ਵਾਲੇ 33.2 ਫੀਸਦੀ ਮਾਪਿਆਂ ਨੇ ਕਿਹਾ ਕਿ ਆਨਲਾਈਨ ਮੰਚਾਂ 'ਤੇ ਉਨ੍ਹਾਂ ਦੇ ਬੱਚਿਆਂ ਨਾਲ ਅਜਨਬੀਆਂ ਨੇ ਦੋਸਤੀ ਕਰਨ, ਨਿੱਜੀ ਅਤੇ ਪਰਿਵਾਰਕ ਜਾਣਕਾਰੀ ਮੰਗਣ ਤੋਂ ਲੈ ਕੇ ਯੌਨ ਸੰਬੰਧੀ ਸਲਾਹ ਦੇਣ ਲਈ ਸੰਪਰਕ ਕੀਤਾ। ਮਾਪਿਆਂ ਨੇ ਦੱਸਿਆ ਕਿ ਬੱਚਿਆਂ ਨਾਲ ਯੌਨ ਸਮੱਗਰੀ ਵੀ ਸਾਂਝੀ ਕੀਤੀ ਗਈ ਅਤੇ ਆਨਲਾਈਨ ਉਨ੍ਹਾਂ ਨਾਲ ਯੌਨ ਸੰਬੰਧੀ ਗੱਲਬਾਤ ਵੀ ਕੀਤੀ ਗਈ। ਇਹ ਪੁੱਛੇ ਜਾਣ 'ਤੇ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਓ.ਸੀ.ਐੱਸ.ਈ.ਏ. ਦਾ ਸਾਹਮਣਾ ਕਰਨਾ ਪਏ ਤਾਂ ਕੀ ਕਰਨਾ ਚਾਹੁਣਗੇ ਸਿਰਫ਼ 30 ਫੀਸਦੀ ਮਾਪਿਆਂ ਨੇ ਕਿਹਾ ਕਿ ਉਹ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣਗੇ, ਜਦੋਂ ਕਿ ਚਿੰਤਾਜਨਕ ਰੂਪ ਨਾਲ 70 ਫੀਸਦੀ ਨੇ ਇਸ ਵਿਕਲਪ ਨੂੰ ਖ਼ਾਰਜ ਕਰ ਦਿੱਤਾ।'' ਅਧਿਐਨ ਅਨੁਸਾਰ ਅਧਿਆਪਕਾਂ ਨੇ ਪਾਇਆ ਕਿ ਇਨ੍ਹਾਂ ਨੂੰ ਲੈ ਕੇ ਬੱਚੇ ਦੇ ਰਵੱਈਆ 'ਚ ਜੋ ਸਭ ਤੋਂ ਵੱਡੀ ਤਬਦੀਲੀ ਦਿੱਸੀ, ਉਹ ਸੀ ਉਨ੍ਹਾਂ ਦਾ ਕਿਸੇ ਕੰਮ 'ਚ ਧਿਆਨ ਨਾ ਹੋਣਾ ਅਤੇ ਬਿਨਾਂ ਕਿਸੇ ਉੱਚਿਤ ਕਾਰਨ ਸਕੂਲ ਨਾ ਆਉਣਾ। ਇਨ੍ਹਾਂ ਤਬਦੀਲੀਆਂ ਦਾ ਜ਼ਿਕਰ ਕਰਨ ਵਾਲਿਆਂ ਦੀ ਗਿਣਤੀ 26 ਫੀਸਦੀ ਸੀ, ਜਦੋਂ ਕਿ ਸਕੂਲ 'ਚ ਸਮਾਰਟਫੋਨ ਦਾ ਇਸਤੇਮਾਲ ਵੱਧ ਹੋਣ ਦੀ ਗੱਲ 20.9 ਫੀਸਦੀ ਪ੍ਰਤੀਭਾਗੀਆਂ ਨੇ ਕਹੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ