ਮਾਤਾ-ਪਿਤਾ ਦਾ ਤਾਲਮੇਲ ਘਟਾ ਸਕਦਾ ਹੈ ਬੱਚਿਆਂ ’ਚ ਵਧਦਾ ਗੁੱਸਾ

01/07/2020 9:43:43 PM

ਅਹਿਮਦਾਬਾਦ(ਭਾਸ਼ਾ)- ਮਸ਼ਹੂਰ ਪੇਰੈਂਟਿੰਗ ਮਾਹਰ ਆਸ਼ਾ ਵਘਾਸਿਆ ਦਾ ਮੰਨਣਾ ਹੈ ਕਿ ਅੱਜ ਕੱਲ ਦੇ ਦੌਰ ਵਿਚ ਬੱਚਿਆਂ ਵਿਚ ਵਧ ਰਹੇ ਗੁੱਸੇ ਤੇ ਤਣਾਅ ਆਦਿ ਨਾਲ ਨਜਿੱਠਣ ਲਈ ਦੇਸ਼ ਵਿਚ ਪੇਰੈਂਟਿੰਗ ਮਤਲਬ ਮਾਤਾ-ਪਿਤਾ ਵਲੋਂ ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਦੀ ਪੇਸ਼ੇਵਰ ਟ੍ਰੇਨਿੰਗ ਬਹੁਤ ਜ਼ਰੂਰੀ ਹੋ ਗਈ ਹੈ। ਉਸ ਨੇ ਕਿਹਾ ਕਿ ਬੱਚਿਆਂ ਨਾਲ ਚੰਗਾ ਵਿਵਹਾਰ ਕਰਨ ਅਤੇ ਉਨ੍ਹਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨ ਦਾ ਸੁਝਾਅ ਵੀ ਦਿੱਤਾ।

ਗੁਜਰਾਤ ਵਿਚ ਪਹਿਲੇ ‘ਪੇਰੈਂਟਿੰਗ ਸਟੂਡੀਓ’ ‘ਵੀ ਪਾਜ਼ੇਟਿਵ ਪੇਰੈਂਟਿੰਗ’ ਦੀ ਸ਼ੁਰੂਆਤ ਕਰਨ ਵਾਲੀ ਆਸ਼ਾ ਨੇ ਅੱਜ ਯੂ. ਐੱਨ. ਆਈ. ਨੂੰ ਕਿਹਾ ਕਿ ਬੱਚਿਆਂ ਨੂੰ ਇਕ ਬਿਹਤਰੀਨ ਵਿਅਕਤੀ ਬਣਨ ਲਈ ਚੰਗੀ ਪੇਰੈਂਟਿੰਗ ਦੀ ਬਹੁਤ ਲੋੜ ਹੈ। ਉਸ ਨੇ ਕਿਹਾ ਕਿ ਭਾਰਤ ਵਿਚ ਪੇਰੈਂਟਿੰਗ ਬਹੁਤ ਰੂੜੀਵਾਦੀ ਹੈ, ਇਸੇ ਕਾਰਣ ਅੱਲ੍ਹੜ ਉਮਰ ਵਿਚ ਬੱਚਿਆਂ ਨੂੰ ਸ਼ਾਇਦ ਹੀ ਕਦੇ ਮਾਤਾ-ਪਿਤਾ ਨਾਲ ਹਰ ਵਿਸ਼ੇ ’ਤੇ ਖੁੱਲ੍ਹ ਕੇ ਗੱਲ ਕਰਦੇ ਦੇਖਿਆ ਗਿਆ ਹੈ। ਉਸ ਨੇ ਕਿਹਾ ਕਿ ਬੱਚਿਆਂ ਵਿਚ ਤਣਾਅ ਜਾਂ ਗੁੱਸੇ ਦਾ ਸਿੱਧਾ ਸਬੰਧ ਆਮ ਤੌਰ ’ਤੇ ਪੇਰੈਂਟਿੰਗ ਮਤਲਬ ਮਾਤਾ-ਪਿਤਾ ਨਾਲ ਉਨ੍ਹਾਂ ਦੇ ਸਬੰਧਾਂ ਨਾਲ ਹੀ ਹੁੰਦਾ ਹੈ।

ਅੱਜ ਦੇ ਸਮਾਰਟ ਫੋਨ ਦੇ ਜ਼ਮਾਨੇ ਵਿਚ ਅਜਿਹੇ ਕਈ ਸਾਧਨ ਉਪਲੱਬਧ ਹਨ। ਅਜਿਹੇ ਵਿਚ ਮਾਤਾ-ਪਿਤਾ ਲਈ ਉਨ੍ਹਾਂ ਨਾਲ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਗਿਆ ਹੈ। ਚੰਗੀ ਪੇਰੈਂਟਿੰਗ ਦੇ ਮਾਮਲੇ ’ਚ ਸਭ ਤੋਂ ਜ਼ਰੂਰੀ ਤੇ ਸਹੀ ਢੰਗ ਇਹੀ ਹੈ ਕਿ ਮਾਤਾ-ਪਿਤਾ ਬਣਨ ਤੋਂ ਪਹਿਲਾਂ ਹੀ ਇਸ ਦੀ ਯੋਜਨਾ ਬਣਾਈ ਜਾਵੇ। ਗਰਭ ਅਵਸਥਾ ਦੌਰਾਨ ਹੀ ਮਾਤਾ ਦੀ ਸਥਿਤੀ ਦਾ ਵੀ ਕਾਫੀ ਅਸਰ ਹੋਣ ਵਾਲੇ ਬੱਚੇ ’ਤੇ ਪੈਂਦਾ ਹੈ, ਇਸ ਲਈ ਇਸ ਨੂੰ ਵੀ ਪੇਰੈਂਟਿੰਗ ਦੀ ਵੱਡੀ ਯੋਜਨਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ।


Baljit Singh

Content Editor

Related News