ਭਾਰਤ ਦਾ ਦੁਨੀਆ ਭਰ 'ਚ ਡੰਕਾ, PM ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਨੇ ਦਿੱਤਾ ਸਰਵਉੱਚ ਸਨਮਾਨ (ਤਸਵੀਰਾਂ)
Monday, May 22, 2023 - 12:45 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਦਾ ਡੰਕਾ ਇਨ੍ਹੀਂ ਦਿਨੀਂ ਦੁਨੀਆ 'ਚ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ਾਂ ਨੇ ਆਪਣੇ ਉੱਚਤਮ ਸਨਮਾਨ ਨਾਲ ਸਨਮਾਨਿਤ ਕੀਤਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਪਾਪੂਆ ਨਿਊ ਗਿਨੀ ਅਤੇ ਫਿਜੀ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਫਿਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ' ਨਾਲ ਸਨਮਾਨਿਤ ਕੀਤਾ ਹੈ। ਦੁਨੀਆ ਵਿੱਚ ਇਹ ਸਨਮਾਨ ਹੁਣ ਤੱਕ ਸਿਰਫ ਕੁਝ ਗੈਰ-ਫਿਜੀਅਨਾਂ ਨੂੰ ਦਿੱਤਾ ਗਿਆ ਹੈ। ਜਦਕਿ ਮੇਜ਼ਬਾਨ ਦੇਸ਼ ਪਾਪੂਆ ਨਿਊ ਗਿਨੀ ਨੇ ਪੀ.ਐੱਮ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ 'ਦਿ ਗ੍ਰੈਂਡ ਕੰਪੈਨੀਅਨ ਆਫ ਦਾ ਆਰਡਰ ਆਫ ਲੋਗੋਹੂ' ਨਾਲ ਸਨਮਾਨਿਤ ਕੀਤਾ ਹੈ।
ਪਾਪੂਆ ਨਿਊ ਗਿਨੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਏਕਤਾ ਅਤੇ ਗਲੋਬਲ ਸਾਊਥ ਦੀ ਅਗਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਦਿ ਗ੍ਰੈਂਡ ਕੰਪੈਨੀਅਨ ਆਫ ਦਾ ਆਰਡਰ ਆਫ ਲੋਗੋਹੂ' ਨਾਲ ਸਨਮਾਨਿਤ ਕੀਤਾ। ਪਾਪੂਆ ਨਿਊ ਗਿਨੀ ਦੇ ਬਹੁਤ ਘੱਟ ਗੈਰ ਨਿਵਾਸੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ। ਇੱਥੇ ਦੱਸ ਦਈਏ ਕਿ ਪ੍ਰਸ਼ਾਂਤ ਟਾਪੂ ਦੇਸ਼ ਗਣਰਾਜ ਪਲਾਊ ਦੇ ਰਾਸ਼ਟਰਪਤੀ ਸੁਰਜੇਲ ਐਸ. ਵ੍ਹਿਪਸ ਜੂਨੀਅਰ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਬਕਾਲ ਅਵਾਰਡ ਨਾਲ ਸਨਮਾਨਿਤ ਕੀਤਾ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਫਿਪਿਕ ਸੰਮੇਲਨ ਦੇ ਮੌਕੇ 'ਤੇ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਅੱਜ ਆਸਟ੍ਰੇਲੀਆ ਪਹੁੰਚਣਗੇ PM ਮੋਦੀ, ਅਲਬਾਨੀਜ਼ ਬੋਲੇ-ਉਹਨਾਂ ਦੀ ਮੇਜ਼ਬਾਨੀ ਕਰਨਾ ਮਾਣ ਦੀ ਗੱਲ
ਦੱਸ ਦੇਈਏ ਕਿ ਪੀ.ਐੱਮ ਮੋਦੀ ਜਾਪਾਨ ਤੋਂ ਸਿੱਧੇ ਪਾਪੂਆ ਨਿਊ ਗਿਨੀ ਪਹੁੰਚੇ। ਅੱਜ ਉਹ ਉੱਥੇ ਤੀਜੇ ਇੰਡੋ-ਪੈਸੀਫਿਕ ਟਾਪੂ ਸਹਿਯੋਗ (ਐਫਆਈਪੀਆਈਸੀ) ਸੰਮੇਲਨ ਵਿੱਚ ਸ਼ਾਮਲ ਹੋਏ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਨਾਲ ਕਾਨਫਰੰਸ ਦੀ ਸਹਿ-ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ (ਜੇਮਸ ਮਾਰਾਪੇ) ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਵਜੋਂ ਦੇਖ ਸਕਦੇ ਹਨ। ਪੀ.ਐੱਮ ਮੋਦੀ ਨੇ ਮੈਰਾਪੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਫਿਪਿਕ ਦੀ ਸ਼ੁਰੂਆਤ 2014 ਵਿੱਚ ਮੋਦੀ ਦੀ ਫਿਜੀ ਯਾਤਰਾ ਦੌਰਾਨ ਕੀਤੀ ਗਈ ਸੀ। ਇਹ ਸੰਮੇਲਨ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਚੀਨ ਇਸ ਖੇਤਰ 'ਚ ਆਪਣਾ ਫੌਜੀ ਅਤੇ ਕੂਟਨੀਤਕ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।