ਪੇਪਰ ਦੇਣ ਜਾ ਰਹੇ ਭੈਣ-ਭਰਾ ਨੂੰ ਬੱਸ ਨੇ ਕੁਚਲਿਆ, ਮੌਕੇ ''ਤੇ ਹੀ ਹੋਈ ਮੌਤ
Tuesday, Mar 18, 2025 - 02:50 PM (IST)

ਕਾਸਗੰਜ- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਕੋਤਵਾਲੀ ਖੇਤਰ 'ਚ ਮੰਗਲਵਾਰ ਨੂੰ ਰੋਡਵੇਜ਼ ਬੱਸ ਦੀ ਲਪੇਟ 'ਚ ਆਉਣ ਨਾਲ ਸਕੇ ਭੈਣ-ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਕਾਸਗੰਜ ਖੇਤਰ ਦੇ ਅਫਜ਼ਲਪੁਰ ਪਿੰਡ ਵਾਸੀ ਰਾਜ ਕੁਮਾਰ ਦਾ ਪੁੱਤ ਸੁਮਿਤ (15) ਅਤੇ ਧੀ ਗੁੰਜਨ (14) ਆਪਣੇ ਪਿੰਡ ਤੋਂ ਮੋਹਨਪੁਰਾ ਦੇ ਰਾਣੀ ਅਵੰਤੀ ਬਾਈ ਕਾਲਜ 'ਚ ਪੇਪਰ ਦੇਣ ਜਾ ਰਹੇ ਸਨ ਕਿ ਉਦੋਂ ਉਨ੍ਹਾਂ ਨੂੰ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਰੋਡਵੇਜ਼ ਬੱਸ ਡਰਾਈਵਰ ਮੌਕੇ 'ਤੇ ਬੱਸ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਕੁੜੀ ਜਮਾਤ 8 ਅਤੇ ਮੁੰਡਾ ਜਮਾਤ 9 ਦਾ ਵਿਦਿਆਰਥੀ ਸੀ। ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੌਕੇ 'ਤੇ ਪ੍ਰਦਰਸ਼ਨ ਕੀਤਾ। ਪੁਲਸ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8