ਪੇਪਰ ਮਿੱਲ 'ਚ ਬਾਇਲਰ ਫਟਣ ਕਾਰਨ 50 ਫੁੱਟ ਦੂਰ ਜਾ ਡਿੱਗੇ ਮਜ਼ਦੂਰ, 3 ਦੀ ਮੌਤ
Friday, Mar 28, 2025 - 10:59 AM (IST)

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਭੋਜਪੁਰ ਥਾਣਾ ਖੇਤਰ 'ਚ ਸ਼ੁੱਕਰਵਾਰ ਸਵੇਰੇ ਇਕ ਪੇਪਰ ਮਿੱਲ 'ਚ ਬਾਇਲਰ ਫਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਜਦੋਂ ਮਜ਼ਦੂਰ ਮਿੱਲ 'ਚ ਕੰਮ ਕਰ ਰਹੇ ਸਨ। ਇਕ ਪੁਲਸ ਸੂਤਰ ਨੇ ਕਿਹਾ,"ਅਚਾਨਕ ਬਾਇਲਰ 'ਚ ਧਮਾਕਾ ਹੋਇਆ ਜਿਸ ਕਾਰਨ ਤਿੰਨੋਂ ਮਜ਼ਦੂਰ ਉਛਲ ਕੇ 50 ਫੁੱਟ ਦੂਰ ਜਾ ਡਿੱਗੇ।"
ਇਹ ਵੀ ਪੜ੍ਹੋ : ਸਕੂਲ 'ਚ 40 ਵਿਦਿਆਰਥੀਆਂ ਨੇ ਆਪਣੇ ਹੱਥਾਂ 'ਤੇ ਮਾਰੇ ਬਲੇਡ, ਜਾਣੋ ਕੀ ਰਹੀ ਵਜ੍ਹਾ
ਸੂਤਰ ਨੇ ਦੱਸਿਆ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਹੋ ਗਏ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) ਸੁਰੇਂਦਰ ਨਾਥ ਤਿਵਾੜੀ ਨੇ ਕਿਹਾ,"ਮ੍ਰਿਤਕਾਂ ਦੀ ਪਛਾਣ ਯੋਗੇਂਦਰ, ਅਨੁਜ ਅਤੇ ਅਵਧੇਸ਼ ਵਜੋਂ ਹੋਈ ਹੈ। ਫੈਕਟਰੀ ਮਾਲਕ ਅਵਨੀਸ਼ ਮੋਦੀਨਗਰ 'ਚ ਰਹਿੰਦਾ ਹੈ। ਫੈਕਟਰੀ 'ਚ ਲੈਮੀਨੇਸ਼ਨ ਪੇਪਰ ਬਣਾਇਆ ਜਾਂਦਾ ਹੈ।" ਉਨ੍ਹਾਂ ਕਿਹਾ,"ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8