ਮੌਸਮ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, 40 ਘੰਟੇ ਬਰਫ ''ਚ ਫਸੀਆਂ ਰਹੀਆਂ 29 ਜ਼ਿੰਦਗੀਆਂ

Tuesday, Jan 08, 2019 - 10:47 AM (IST)

ਪਾਂਗੀ— ਹਿਮਾਚਲ ਪ੍ਰਦੇਸ਼ ਦੇ ਪਿੰਡ ਪਾਂਗੀ ਸਥਿਤ ਆਪਣੇ ਘਰੋਂ ਟੈਕਸੀਆਂ ਦੇ ਜ਼ਰੀਏ ਨਿਕਲੇ 29 ਯਾਤਰੀ ਜੰਮੂ-ਕਸ਼ਮੀਰ ਸੂਬੇ ਦੇ ਕਿਸ਼ਤਵਾੜ ਜ਼ਿਲੇ ਵਿਚ ਬਰਫਬਾਰੀ 'ਚ ਫਸ ਗਏ। ਬੀਤੇ 40 ਘੰਟਿਆਂ ਤੋਂ ਇਨ੍ਹਾਂ ਲੋਕਾਂ ਨੂੰ ਬਰਫ ਵਿਚ ਆਪਣੀਆਂ ਗੱਡੀਆਂ 'ਚ ਰਹਿ ਕੇ ਰਾਤ ਅਤੇ ਦਿਨ ਗੁਜਾਰਨੇ ਪਏ। ਗੱਡੀਆਂ ਵਿਚ ਬਰਫਬਾਰੀ ਵਿਚ ਫਸੇ ਰਹਿਣ ਵਾਲੇ ਇਨ੍ਹਾਂ ਲੋਕਾਂ ਵਿਚ 19 ਪੁਰਸ਼, 7 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਇਹ ਗੱਡੀਆਂ ਕਿਸ਼ਤਵਾੜ ਤੋਂ 105 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਜਦੋਂ ਸ਼ੁੱਕਰਵਾਰ ਦੀ ਰਾਤ ਕਰੀਬ ਢਾਈ ਵਜੇ ਇਸ਼ਤੇਆਰੀ ਨਾਮੀ ਸਥਾਨ 'ਤੇ ਪੁੱਜੀਆਂ ਤਾਂ ਭਾਰੀ ਬਰਫਬਾਰੀ ਸ਼ੁਰੂ ਹੋਣ ਕਾਰਨ ਇਹ ਸਾਰੇ ਉੱਥੇ ਹੀ ਰੁੱਕ ਗਏ।

ਰਾਤ ਨੂੰ ਹੋਈ ਭਾਰੀ ਬਰਫਬਾਰੀ ਕਾਰਨ ਗੱਡੀਆਂ ਨਾ ਤਾਂ ਅੱਗੇ ਵਧ ਸਕੀਆਂ ਅਤੇ ਨਾ ਹੀ ਕਿਸ਼ਤਵਾੜ ਵੱਲ ਪਿੱਛੇ ਮੁੜ ਸਕੀਆਂ। ਇਸ ਤਰ੍ਹਾਂ ਸ਼ਨੀਵਾਰ ਅਤੇ ਐਤਵਾਰ ਨੂੰ ਇਨ੍ਹਾਂ ਲੋਕਾਂ ਨੂੰ ਗੱਡੀਆਂ ਵਿਚ ਹੀ ਬੈਠਣ ਲਈ ਮਜ਼ਬੂਰ ਹੋਣਾ ਪਿਆ। ਹਾਲਾਂਕਿ ਐਤਵਾਰ ਨੂੰ ਹੀ ਪਾਂਗੀ ਡਿਵੀਜ਼ਨ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਮਿਲ ਗਈ ਪਰ ਵਧ ਬਰਫ ਹੋਣ ਕਾਰਨ ਪਾਂਗੀ ਪ੍ਰਸ਼ਾਸਨ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਅਸਮਰੱਥ ਨਜ਼ਰ ਆਇਆ। 

ਐੱਸ. ਡੀ. ਐੱਮ. ਪਾਂਗੀ ਵੀ. ਭਾਰਤੀ ਦਾ ਕਹਿਣਾ ਹੈ ਕਿ ਇਸ ਬਾਰੇ ਜਾਣਕਾਰੀ ਮਿਲਦੇ ਹੀ ਬੀ. ਆਰ. ਓ. ਨੂੰ ਕਿਲਾੜ ਤੋਂ ਸੰਸਾਰੀ ਨਾਲਾ ਤਕ ਸੜਕ ਮਾਰਗ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਹਨ, ਜਿਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਅੱਗੇ ਦਾ ਸੜਕ ਦਾ ਹਿੱਸਾ ਕਿਸ਼ਤਵਾੜ ਜ਼ਿਲੇ ਦੇ ਅਧੀਨ ਆਉਂਦਾ ਹੈ। ਲੋਕਾਂ ਨੂੰ ਕਿਲਾੜ ਲਿਆਉਣ ਲਈ ਸਾਰੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੱਡੀਆਂ ਵਿਚ ਫਸੇ ਲੋਕ ਇਕ ਕਿਲੋਮੀਟਰ ਦੀ ਪੈਦਲ ਯਾਤਰਾ ਤੈਅ ਕਰ ਕੇ ਤਯਾਰੀ ਪਿੰਡ ਪਹੁੰਚੇ। ਉੱਥੋਂ ਦੇ ਲੋਕਾਂ ਨੇ ਮੁਸੀਬਤ ਵਿਚ ਫਸੇ ਲੋਕਾਂ ਨੂੰ ਸ਼ਰਨ ਦਿੱਤੀ। 2 ਦਿਨ ਤੋਂ ਇਨ੍ਹਾਂ ਸਾਰਿਆਂ ਨੇ ਉੱਥੇ ਹੀ ਸ਼ਰਨ ਲਈ ਹੋਈ ਹੈ।


Tanu

Content Editor

Related News