ਆਜ਼ਾਦੀ ਦਿਹਾੜੇ ਮੌਕੇ ਸ਼ਰਮਿੰਦਾ ਹੋਏ ਪਾਕਿਸਤਾਨੀ, ਬੁਰਜ ਖਲੀਫਾ 'ਤੇ ਨਹੀਂ ਦਿਖਾਇਆ ਗਿਆ ਝੰਡਾ, ਵੀਡੀਓ ਵਾਇਰਲ

Monday, Aug 14, 2023 - 07:39 PM (IST)

ਆਜ਼ਾਦੀ ਦਿਹਾੜੇ ਮੌਕੇ ਸ਼ਰਮਿੰਦਾ ਹੋਏ ਪਾਕਿਸਤਾਨੀ, ਬੁਰਜ ਖਲੀਫਾ 'ਤੇ ਨਹੀਂ ਦਿਖਾਇਆ ਗਿਆ ਝੰਡਾ, ਵੀਡੀਓ ਵਾਇਰਲ

ਨਵੀਂ ਦਿੱਲੀ- ਗੁਆਂਢੀ ਮੁਲਕ ਪਾਕਿਸਤਾਨ 14 ਅਗਸਤ ਯਾਨੀ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਪਾਕਿਸਤਾਨ ਦੇ ਲੋਕਾਂ ਨੂੰ ਦੁਬਈ 'ਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਦੁਬਈ 'ਚ ਮੌਜੂਦ ਪਾਕਿਸਤਾਨੀਆਂ ਨੂੰ ਉਮੀਦ ਸੀ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਉਨ੍ਹਾਂ ਦਾ ਝੰਡਾ ਲਹਿਰਾਇਆ ਜਾਵੇਗਾ ਪਰ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ। ਇਸਦੀ ਵੀਡੀਓ ਵੀਡੀਓ ਵੀ ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਾਕਿਸਤਾਨ ਦਾ ਮਜ਼ਾਕ ਉਡਾ ਰਹੇ ਹਨ।

ਇਹ ਵੀ ਪੜ੍ਹੋ- ਹੋ ਜਾਓ ਤਿਆਰ, 15 ਅਗਸਤ ਨੂੰ ਆ ਰਹੀ ਹੈ 5-ਡੋਰ Mahindra Thar, ਜਾਣੋ ਕੀ ਹੋਵੇਗਾ ਖ਼ਾਸ

ਬੁਰਜ ਖਲੀਫਾ 'ਤੇ ਨਹੀਂ ਲਹਿਰਾਇਆ ਝੰਡਾ

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਮੁਤਾਬਕ, ਸੈਂਕੜੇ ਪਾਕਿਸਤਾਨੀ ਬੁਰਜ ਖਲੀਫਾ ਦੇ ਨੇੜੇ ਇਸ ਉਮੀਦ 'ਚ ਇੰਤਜ਼ਾਰ ਕਰ ਰਹੇ ਸਨ ਕਿ ਉਨ੍ਹਾਂ ਦੇ ਦੇਸ਼ (ਪਾਕਿਸਤਾਨ) ਦਾ ਝੰਡਾ ਬੁਰਜ ਖਲੀਫਾ 'ਤੇ ਡਿਸਪਲੇਅ ਕੀਤਾ ਜਾਵੇਗਾ ਪਰ ਅੱਧੀ ਰਾਤ ਤੋਂ ਬਾਅਦ ਵੀ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਬੁਰਜ ਖਲੀਫਾ 'ਤੇ ਨਹੀਂ ਦਿਖਾਇਆ ਗਿਆ ਤਾਂ ਉਥੇ ਮੌਜੂਦ ਪਾਕਿਸਤਾਨੀਆਂ ਦੀ ਬੇਇੱਜ਼ਤੀ ਹੋ ਗਈ। ਇਸ ਪੂਰੇ ਮਾਮਲੇ ਨੂੰ ਇਕ ਔਰਤ ਨੇ ਆਪਣੇ ਕੈਮਰੇ 'ਤੇ ਕੈਦ ਕਰ ਲਿਆ ਜੋ ਹੁਣ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਝੰਡਾ ਨਾ ਲਹਿਰਾਉਣ ਤੋਂ ਬਾਅਦ ਉਥੇ ਮੌਜੂਦ ਸੈਂਕੜੇ ਲੋਕ ਨਾਰਾਜ਼ ਹੋ ਗਏ ਅਤੇ ਆਪਣੇ ਦੇਸ਼ ਲਈ ਸਮਰਥਨ ਦਿਖਾਉਂਦੇ ਹੋਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਦਿੱਲੀ ਸੇਵਾ ਬਿੱਲ ਬਣਿਆ ਕਾਨੂੰਨ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਇਹ ਵੀ ਪੜ੍ਹੋ- ਪੰਜਾਬ 'ਚ 76 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾਣ 'ਤੇ ਬੋਲੇ CM ਕੇਜਰੀਵਾਲ, 'ਪੰਜਾਬ ਹੁਣ ਰੁਕੇਗਾ ਨਹੀਂ'

ਨਾਰਾਜ਼ ਹੋ ਕੇ ਨਾਅਰੇ ਲਗਾਉਣ ਲੱਗੇ ਲੋਕ 

ਵੀਡੀਓ ਨੂੰ ਐਕਸ ਕਾਰਪ 'ਤੇ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਦੁਬਈ 'ਚ ਪਾਕਿਸਤਾਨ ਦੇ ਨਾਲ ਵਰਲਡ ਰਿਕਾਰਡ ਪ੍ਰੈਂਕ ਹੋ ਗਿਆ। ਉਥੇ ਹੀ ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੁਰਜ ਖਲੀਫਾ ਨੇ ਇਸ ਸਾਲ ਪਾਕਿਸਤਾਨ ਦਾ ਝੰਡਾ ਡਿਸਪਲੇਅ ਕਰਨ ਤੋਂ ਇਨਕਾਰ ਕਰ ਦਿੱਤਾ। ਧੰਨਵਾਦ ਯੂ.ਏ.ਆਈ, ਇਹ ਅਸਲ 'ਚ ਸਾਲ ਦਾ ਸਭ ਤੋਂ ਵੱਡਾ ਮਜ਼ਾਕ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਸੰਤ ਰਵਿਦਾਸ ਮੰਦਰ ਦਾ ਰੱਖਿਆ ਨੀਂਹ ਪੱਥਰ, ਬੋਲੇ- ਉਦਘਾਟਨ ਕਰਨ ਵੀ ਮੈਂ ਹੀ ਆਵਾਂਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Rakesh

Content Editor

Related News