ਫ਼ੌਜ ਵਲੋਂ ਫੜੇ ਗਏ ਪਾਕਿਸਤਾਨੀ ਅੱਤਵਾਦੀ ਨੇ ਮਾਂ ਕੋਲ ਵਾਪਸ ਭੇਜੇ ਜਾਣ ਦੀ ਲਗਾਈ ਗੁਹਾਰ

09/29/2021 5:52:52 PM

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੜੀ ਸੈਕਟਰ ’ਚ ਹੋਏ ਮੁਕਾਬਲੇ ਦੌਰਾਨ ਫ਼ੌਜ ਵਲੋਂ ਫੜੇ ਗਏ ਇਕ ਪਾਕਿਸਤਾਨੀ ਅੱਤਵਾਦੀਨੇ ਸਰਹੱਦ ਪਾਰ ਸਥਿਤ ਆਪਣੇ ਹਾਕਮਾਂ ਨੂੰ ਕਿਹਾ ਹੈ ਕਿ ਉਸ ਨੂੰ ਉਸ ਦੀ ਮਾਂ ਕੋਲ ਪਹੁੰਚਾ ਦਿੱਤਾ ਜਾਵੇ। ਪਾਕਿਸਤਾਨੀ ਅੱਤਵਾਦੀ ਕਿਸ਼ੋਰ ਅਲੀ ਬਾਬਰ ਪਾਤਰਾ ਨੇ ਫ਼ੌਜ ਵਲੋਂ ਬੁੱਧਵਾਰ ਨੂੰ ਇੱਥੇ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ’ਚ ਕਿਹਾ,‘‘ਮੈਂ ਲਸ਼ਕਰ ਏ ਤੋਇਬਾ ਦੇ ਏਰੀਆ ਕਮਾਂਡਰ, ਆਈ.ਐੱਸ.ਆਈ. ਅਤੇ ਪਾਕਿਸਤਾਨੀ ਫ਼ੌਜ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਨੂੰ ਉਸੇ ਤਰ੍ਹਾਂ ਮੇਰੀ ਮਾਂ ਕੋਲ ਵਾਪਸ ਭੇਜ ਦੇਣ, ਜਿਸ ਤਰ੍ਹਾਂ ਨੇ ਉਨ੍ਹਾਂ ਨੇ ਮੈਨੂੰ ਇੱਥੇ (ਭਾਰਤ) ਭੇਜਿਆ।’’ ਫ਼ੌਜ ਨੇ 26 ਸਤੰਬਰ ਨੂੰ ਉੜੀ ’ਚ ਮੁਕਾਬਲੇ ਦੌਰਾਨ ਪਾਤਰਾ ਨੂੰ ਫੜਿਆ ਸੀ। ਉਸ ਸਮੇਂ ਉਹ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਫ਼ੌਜ ਦੀ ਮੁਹਿੰਮ 18 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ 9 ਦਿਨਾਂ ਤੱਕ ਚੱਲੀ ਸੀ, ਜਿਸ ’ਚ ਇਕ ਹੋਰ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ ਸੀ। ਵੀਡੀਓ ਸੰਦੇਸ਼ ’ਚ ਪਾਤਰਾ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ, ਆਈ.ਐੱਸ.ਆਈ. ਅਤੇ ਲਸ਼ਕਰ ਏ ਤੋਇਬਾ ਕਸ਼ਮੀਰ ਬਾਰੇ ਝੂਠ ਫੈਲਾ ਰਹੇ ਹਨ। ਉਸ ਨੇ ਕਿਹਾ,‘‘ਸਾਨੂੰ ਦੱਸਿਆ ਗਿਆ ਕਿ ਭਾਰਤੀ ਫ਼ੌਜ ਖ਼ੂਨ ਵਹਾ ਰਹੀ ਹੈ ਪਰ ਇੱਥੇ ਸਭ ਸ਼ਾਂਤੀਪੂਰਨ ਹੈ। ਮੈਂ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਫ਼ੌਜ ਨੇ ਮੇਰੇ ਨਾਲ ਚੰਗਾ ਰਵੱਈਆ ਕੀਤਾ।’’

ਇਹ ਵੀ ਪੜ੍ਹੋ : ਭਾਰਤੀ ਫ਼ੌਜ ਨੂੰ ਮਿਲੀ ਵੱਡੀ ਸਫ਼ਲਤਾ: ਉੜੀ ’ਚ ਫੜਿਆ ਗਿਆ 19 ਸਾਲਾ ‘ਲਸ਼ਕਰ’ ਅੱਤਵਾਦੀ ਬਾਬਰ

ਪਾਤਰਾ ਨੇ ਇਹ ਵੀ ਕਿਹਾ ਕਿ ਉਸ ਨੂੰ ਜਿਸ ਕੈਂਪ ’ਚ ਰੱਖਿਆ ਗਿਆ ਹੈ, ਉੱਥੇ ਆਉਣ ਵਾਲੇ ਸਥਾਨਕ ਲੋਕਾਂ ਨਾਲ ਭਾਰਤੀ ਫ਼ੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਰਵੱਈਆ ਬਹੁਤ ਚੰਗਾ ਸੀ। ਉਸ ਨੇ ਕਿਹਾ,‘‘ਮੈਂ ਦਿਨ ’ਚ 5 ਵਾਰ ਹੋਣ ਵਾਲੀ ਅਜਾਨ ਸੁਣਦਾ ਹਾਂ। ਭਾਰਤੀ ਫ਼ੌਜ ਦਾ ਰਵੱਈਆ ਪਾਕਿਸਤਾਨੀ ਫ਼ੌਜ ਦੇ ਇਕਦਮ ਉਲਟ ਹੈ। ਮੈਨੂੰ ਲੱਗਦਾ ਹੈ ਕਸ਼ਮੀਰ ’ਚ ਸ਼ਾਂਤੀ ਹੈ।’’ ਪਾਤਰਾ ਨੇ ਕਿਹਾ,‘‘ਇਸ ਦੇ ਉਲਟ ਉਹ ਪਾਕਿਸਤਾਨੀ ਕਸ਼ਮੀਰ ’ਚ ਸਾਡੇ ਬੇਸਹਾਰਾ ਹੋਣ ਦਾ ਫ਼ਾਇਦਾ ਚੁੱਕਦੇ ਹਨ ਅਤੇ ਇੱਥੇ ਭੇਜਦੇ ਹਨ।’’ ਖ਼ੁਦ ਦੇ ਅੱਤਵਾਦੀ ਸਮੂਹ ’ਚ ਸ਼ਾਮਲ ਹੋਣ ਬਾਰੇ ਦੱਸਦੇ ਹੋਏ ਪਾਤਰਾ ਨੇ ਕਿਹਾ ਕਿ ਉਸ ਦੇ ਪਿਤਾ ਦੀ 7 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਪੈਸਿਆਂ ਦੀ ਕਮੀ ਕਾਰਨ ਉਸ ਨੂੰ ਸਕੂਲ ਛੱਡਣਾ ਪਿਆ ਸੀ। ਉਸ ਨੇ ਕਿਹਾ,‘‘ਮੈਂ ਸਿਆਲਕੋਟ ਦੀ ਇਕ ਕੱਪੜਾ ਫੈਕਟਰੀ ’ਚ ਨੌਕਰੀ ਕੀਤੀ, ਜਿੱਥੇ ਮੈਂ ਅਨਸ ਨੂੰ ਮਿਲਿਆ ਜੋ ਲਸ਼ਕਰ ਏ ਤੋਇਬਾ ਲਈ ਲੋਕਾਂ ਦੀ ਭਰਤੀ ਕਰਦਾ ਸੀ। ਮੇਰੀ ਹਾਲਤ ਕਾਰਨ ਮੈਂ ਉਸ ਨਾਲ ਚੱਲਾ ਗਿਆ। ਉਸ ਨੇ ਮੈਨੂੰ 20 ਹਜ਼ਾਰ ਰੁਪਏ ਦਿੱਤੇ ਅਤੇ ਬਾਅਦ ’ਚ 30 ਹਜ਼ਾਰ ਹੋਰ ਦੇਣ ਦਾ ਵਾਅਦਾ ਕੀਤਾ।’’ ਪਾਤਰਾ ਨੇ ਇਹ ਵੀ ਦੱਸਿਆ ਕਿ ਖੈਬਰ ਦੇਲੀਹਬੀਬੁੱਲਾ ਕੈਂਪ ’ਚ ਪਾਕਿਸਤਾਨੀ ਫ਼ੌਜ ਅਤੇ ਆਈ.ਐੱਸ.ਆਈ. ਨੇ ਉਸ ਨੂੰ ਕਿਸ ਤਰ੍ਹਾਂ ਨਾਲ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਉੜੀ ’ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇਕ ਅੱਤਵਾਦੀ ਢੇਰ, ਇਕ ਗ੍ਰਿਫ਼ਤਾਰ


DIsha

Content Editor

Related News