ਪਾਕਿਸਤਾਨੀ ਨਿਊਜ਼ ਚੈਨਲ DAWN ਹੈੱਕ, ਸਕ੍ਰੀਨ ''ਤੇ ਲਹਿਰਾਇਆ ਭਾਰਤੀ ਝੰਡਾ

Monday, Aug 03, 2020 - 12:44 AM (IST)

ਪਾਕਿਸਤਾਨੀ ਨਿਊਜ਼ ਚੈਨਲ DAWN ਹੈੱਕ, ਸਕ੍ਰੀਨ ''ਤੇ ਲਹਿਰਾਇਆ ਭਾਰਤੀ ਝੰਡਾ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਮੁੱਖ ਟੀ. ਵੀ. ਨਿਊਜ਼ ਚੈਨਲ 'ਤੇ ਅਚਾਨਕ ਤਿਰੰਗਾ (ਭਾਰਤੀ ਝੰਡਾ) ਦੇਖ ਕੇ ਲੋਕ ਹੈਰਾਨ ਰਹਿ ਗਏ। ਬਾਅਦ ਵਿਚ ਪਤਾ ਲੱਗਾ ਕਿ ਇਸ ਨਿਊਜ਼ ਚੈਨਲ 'ਤੇ ਹੈਕਰਸ ਨੇ ਹਮਲਾ ਕੀਤਾ ਸੀ। ਇਸ ਘਟਨਾ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਹੈ।

ਐਤਵਾਰ ਦੁਪਹਿਰ ਚੈਨਲ 'ਤੇ ਲਹਿਰਾਇਆ ਤਿਰੰਗਾ
ਐਤਵਾਰ ਦੁਪਹਿਰ ਕਰੀਬ 3-30 ਪਾਕਿਸਤਾਨ ਦੇ ਡਾਨ ਨਿਊਜ਼ ਚੈਨਲ 'ਤੇ ਇਸ਼ਤਿਹਾਰ ਦਾ ਪ੍ਰਸਾਰਣ ਹੋ ਰਿਹਾ ਸੀ। ਉਸ ਦੌਰਾਨ ਟੀ. ਵੀ. ਦੀ ਸਕ੍ਰੀਨ 'ਤੇ ਅਚਾਨਕ ਤਿਰੰਗਾ ਲਹਿਰਾਉਣ ਲੱਗਾ। ਜਿਸ 'ਤੇ ਹੈੱਪੀ ਇੰਡੀਪੈਂਡੇਂਸ ਡੇਅ (ਆਜ਼ਾਦੀ ਦਿਹਾੜਾ) ਦਾ ਮੈਸੇਜ ਵੀ ਲਿੱਖਿਆ ਹੋਇਆ ਸੀ।

ਡਾਨ ਨਿਊਜ਼ ਨੇ ਇਹ ਕਿਹਾ
ਡਾਨ ਨਿਊਜ਼ ਨੇ ਬਿਆਨ ਜਾਰੀ ਕਰ ਕਿਹਾ ਕੀ ਐਤਵਾਰ ਨੂੰ ਡਾਨ ਨਿਊਜ਼ ਹਮੇਸ਼ਾ ਦੀ ਤਰ੍ਹਾਂ ਪ੍ਰਸਾਰਿਤ ਹੋ ਰਿਹਾ ਸੀ। ਅਚਾਨਕ ਭਾਰਤੀ ਝੰਡੇ ਅਤੇ ਹੈੱਪੀ ਇੰਡੀਪੈਂਡੇਂਸ ਡੇਅ ਟੈਕਸਟ ਸਕ੍ਰੀਨ 'ਤੇ ਚੱਲ ਰਹੇ ਕਾਮਰਸ਼ੀਅਲ 'ਤੇ ਦਿਖਾਈ ਦਿੱਤਾ ਜੋ ਕੁਝ ਸਮੇਂ ਲਈ ਰਿਹਾ ਅਤੇ ਫਿਰ ਗਾਇਬ ਹੋ ਗਿਆ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।

ਡਾਨ ਨੇ ਦਿੱਤਾ ਜਾਂਚ ਦਾ ਆਦੇਸ਼
ਹੁਣ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਚੈਨਲ 'ਤੇ ਇਹ ਵੀਡੀਓ ਕਿੰਨੇ ਸਮੇਂ ਤੱਕ ਪ੍ਰਸਾਰਿਤ ਹੁੰਦੀ ਰਹੀ। ਇਸ ਵਿਚਾਲੇ ਡਾਨ ਨਿਊਜ਼ ਨੇ ਉਰਦੂ ਵਿਚ ਟਵੀਟ ਕਰ ਰਿਹਾ ਹੈ ਕਿ ਡਾਨ ਪ੍ਰਸ਼ਾਸਨ ਨੇ ਮਾਮਲੇ ਦੀ ਤੱਤਕਾਲ ਜਾਂਚ ਦੇ ਆਦੇਸ਼ ਦਿੱਤੇ ਹਨ। ਡਾਨ ਨੇ ਲਿੱਖਿਆ ਕਿ ਡਾਨ ਨਿਊਜ਼ ਨੇ ਆਪਣੀ ਸਕ੍ਰੀਨ 'ਤੇ ਭਾਰਤੀ ਝੰਡੇ ਅਤੇ ਹੈਪੀ ਇੰਡੀਪੈਂਡੇਂਸ ਡੇਅ ਟੈਕਸਟ ਦੇ ਅਚਾਨਕ ਪ੍ਰਸਾਰਣ ਦੀ ਜਾਂਚ ਕਰ ਰਿਹਾ ਹੈ। ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਖਰੀ ਫੈਸਲੇ 'ਤੇ ਪਹੁੰਚਦੇ ਹੀ ਆਪਣੇ ਦਰਸ਼ਕਾਂ ਨੂੰ ਸੂਚਿਤ ਕਰੇਗੀ।


author

Khushdeep Jassi

Content Editor

Related News