ਧਾਰਾ 370, 35-ਏ ਹਟਾਏ ਜਾਣ ਨਾਲ ਪਾਕਿ ਨਾਗਰਿਕ ਵੀ ਸਹਿਮਤ, ਵੀਡੀਓ ਵਾਇਰਲ
Tuesday, Aug 04, 2020 - 12:53 AM (IST)
ਜੰਮੂ (ਉਦੈ) : ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35-ਏ ਨੂੰ ਹਟਾਏ ਜਾਣ ਨੂੰ ਲੈ ਕੇ ਪਾਕਿਸਤਾਨ 'ਚ ਵੀ ਲੋਕਾਂ ਦੀ ਵੱਖਰੀ ਰਾਏ ਹੈ ਅਤੇ ਭਾਰਤ ਦੇ ਇਸ ਕਦਮ ਨਾਲ ਸਹਿਮਤ ਹਨ। ਵਿਰੋਧੀ ਵਿਚਾਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਕਸ਼ਮੀਰ ਨੂੰ ਇੱਕ ਲਾਲੀਪਾਪ ਦੀ ਤਰ੍ਹਾਂ ਜਨਤਾ ਨੂੰ ਪੇਸ਼ ਕਰ ਪਾਕਿਸਤਾਨ ਦੀਆਂ ਫੌਜਾਂ ਅਤੇ ਸਰਕਾਰਾਂ 70 ਸਾਲਾਂ ਤੋਂ ਮੂਰਖ ਬਣਾਉਂਦੀਆਂ ਆ ਰਹੀਆਂ ਹਨ। ਜਨਤਾ ਹੁਣ ਜਾਗਰੂਕ ਹੋ ਰਹੀ ਹੈ ਅਤੇ ਸਿਆਸਤਦਾਨ ਕਸ਼ਮੀਰ ਚੂਰਨ ਨੂੰ ਨਹੀਂ ਵੇਚ ਸਕੇਗੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਮਨੁੱਖੀ ਅਧਿਕਾਰ ਵਰਕਰਾਂ ਨੇ ਕਸ਼ਮੀਰ ਨੂੰ ਲੈ ਕੇ ਪਾਕਿਸਤਾਨੀ ਸਰਕਾਰਾਂ ਅਤੇ ਫੌਜ ਨੂੰ ਕਾਫੀ ਲਿਤਾੜਿਆ ਹੈ।
ਯੂ-ਟਿਊਬ 'ਤੇ ਵਾਇਰਲ ਹੋਏ ਵੀਡੀਓ 'ਚ ਟੈਗ ਟੀ.ਵੀ. ਖੁਦ ਨੂੰ ਮਨੁੱਖੀ ਅਧਿਕਾਰ ਵਰਕਰ ਦੱਸਣ ਵਾਲੇ ਤਾਹਿਰ ਗੋਰਾ ਅਤੇ ਆਰਿਫ ਅਜਾਕੀਆ ਨੇ ਆਪਣੀ ਚਰਚਾ 'ਚ ਇਹ ਸਪੱਸ਼ਟ ਕੀਤਾ ਕਿ ਕਸ਼ਮੀਰ ਕਾਨੂੰਨੀ ਰੂਪ ਨਾਲ ਭਾਰਤ ਦਾ ਹਿੱਸਾ ਹੈ। ਵੰਡ ਤੋਂ ਬਾਅਦ ਜੰਮੂ-ਕਸ਼ਮੀਰ ਦੇ ਮਹਾਰਾਜੇ ਅਤੇ ਮੁਸਲਿਮ ਤਨਜੀਮਾਂ ਨੇ ਭਾਰਤੀ ਲੋਕ-ਰਾਜ ਨੂੰ ਚੁਣਿਆ ਅਤੇ ਸ਼ਾਮਲ ਕੀਤਾ। ਪਾਕਿਸਤਾਨ ਚਾਹ ਕੇ ਵੀ ਕਸ਼ਮੀਰ ਦੀ ਇੱਕ ਇੰਚ ਭੂਮੀ ਨੂੰ ਨਹੀਂ ਲੈ ਸਕਦਾ ਜਦਕਿ ਯੁੱਧਾਂ 'ਚ ਅਸਫਲਤਾ ਤੋਂ ਬਾਅਦ ਹੁਣ ਜੰਗ ਛੇੜ ਦਿੱਤੀ ਗਈ ਹੈ।
ਆਰਿਫ ਅਜਾਕੀਆ ਨੇ ਇੱਥੇ ਤੱਕ ਕਹਿ ਦਿੱਤਾ ਕਿ ਪੀ.ਓ.ਕੇ. ਕਸ਼ਮੀਰ ਦਾ ਨਹੀਂ ਸਗੋਂ ਜੰਮੂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੀ.ਓ.ਕੇ. 'ਚ ਜੰਗਲਾਂ ਨੂੰ ਲੁੱਟ ਉੱਥੇ ਦੀ ਭੂਗੋਲਿਕ ਸਥਿਤੀ ਨੂੰ ਬਦਲਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਹੋਵੇਗਾ। ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35-ਏ ਨੂੰ ਹਟਾਏ ਜਾਣ ਦੇ ਕਦਮ ਨਾਲ ਸਹਿਮਤੀ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਇਸ ਖੇਤਰ 'ਚ ਸ਼ਾਂਤੀ ਦਾ ਮਾਹੌਲ ਬਣੇਗਾ। ਜੰਮੂ-ਕਸ਼ਮੀਰ ਦਾ ਭਾਰਤ ਦੇ ਨਾਲ ਪੂਰੀ ਤਰ੍ਹਾਂ ਏਕੀਕਰਣ ਪਾਕਿਸਤਾਨ ਲਈ ਦੂਜੇ ਬੰਗਲਾਦੇਸ਼ ਦੀ ਤਰ੍ਹਾਂ ਹੈ ਅਤੇ ਹੁਣ ਪਾਕਿਸਤਾਨ 'ਚ ਕਸ਼ਮੀਰ ਚੂਰਨ ਨਹੀਂ ਵਿਕ ਸਕੇਗਾ।
ਕਸ਼ਮੀਰ ਲਾਲੀਪਾਪ ਦੇ ਨਾਮ 'ਤੇ ਖਰਚ ਕਰਦੀ ਹੈ ਪਾਕਿਸਤਾਨੀ ਸਰਕਾਰ ਅਤੇ ਫੌਜ
ਪਾਕਿਸਤਾਨੀ ਸਰਕਾਰਾਂ ਅਤੇ ਫੌਜਾਂ 'ਤੇ ਵਰ੍ਹਦੇ ਹੋਏ ਦੋਵਾਂ ਵਰਕਰਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜ਼ਿਆ-ਉਲ-ਹੱਕ ਦੇ ਸਮੇਂ ਪਾਕਿਸਤਾਨ 'ਚ ਜ਼ਾਹਿਲਕਾਂ ਦੀ ਫੌਜ ਪੈਦਾ ਕੀਤੀ ਗਈ ਜਿਨ੍ਹਾਂ ਨੂੰ ਵਰਗਲਾ ਕੇ ਘੁਸਪੈਠ ਕਰਵਾ ਜੰਮੂ-ਕਸ਼ਮੀਰ 'ਚ ਭੇਜਿਆ ਅਤੇ ਉਨ੍ਹਾਂ ਨੂੰ ਅੱਤਵਾਦੀ ਬਣਾ ਦਿੱਤਾ। ਪਾਕਿਸਤਾਨੀ ਸਰਕਾਰ ਅਤੇ ਫੌਜ ਬਜਟ ਦਾ ਵੱਡਾ ਹਿੱਸਾ ਕਸ਼ਮੀਰ ਲਾਲੀਪਾਪ ਦੇ ਨਾਮ 'ਤੇ ਖਰਚ ਕਰਦੀ ਹੈ ਤਾਂ ਕਿ ਆਪਣਾ ਲਾਭ ਚੁੱਕਿਆ ਜਾ ਸਕੇ ਜਦਕਿ ਜਨਤਾ ਬੁਨਿਆਦੀ ਜ਼ਰੂਰਤਾਂ ਲਈ ਤਰਸ ਰਹੀ ਹੈ। ਹੁਣ ਫਿਰ ਪਾਕਿ ਦੀ ਜਨਤਾ ਨੂੰ ਸ਼੍ਰੀਨਗਰ ਸੜਕ ਦੇ ਨਾਮ 'ਤੇ ਵਰਗਲਾਇਆ ਜਾ ਰਿਹਾ ਹੈ, ਜਦਕਿ ਹੁਣ ਜਨਤਾ ਸਿਆਸਤਦਾਨਾਂ ਦੇ ਕਸ਼ਮੀਰ ਲਾਲੀਪਾਪ ਦੀਆਂ ਗੱਲਾਂ 'ਚ ਨਹੀਂ ਆਉਣ ਵਾਲਾ।