ਪਾਕਿ ਨੇ ਕੰਟਰੋਲ ਰੇਖਾ ''ਤੇ ਕੀਤੀ ਗੋਲੀਬਾਰੀ, ਪਿੰਡਾਂ ਨੂੰ ਬਣਾਇਆ ਨਿਸ਼ਾਨਾ

09/29/2019 6:02:31 PM

ਜੰਮੂ- ਪਾਕਿਸਤਾਨੀ ਫੌਜ ਨੇ ਦੋ ਦਿਨ ਵਿਚ ਦੂਜੀ ਵਾਰ ਜੰਗਬੰਦੀ ਦਾ ਉਲੰਘਣ ਕੀਤਾ। ਐਤਵਾਰ ਨੂੰ ਕੰਟਰੋਲ ਰੇਖਾ (ਐੱਲ. ਓ.  ਸੀ.) 'ਤੇ ਸਥਿਤ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਰੱਖਿਆ ਬੁਲਾਰੇ ਨੇ ਕਿਹਾ ਕਿ ਇਕ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਦੁਪਹਿਰ 3 ਵਜੇ ਕੇ 15 ਮਿੰਟ 'ਤੇ ਮੇਢਕ ਸੈਕਟਰ ਦੇ ਬਾਲਾਕੋਟ 'ਚ ਛੋਟੋ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਸਰਹੱਦ ਪਾਰ ਹੋਣ ਵਾਲੀ ਇਸ ਗੋਲੀਬਾਰੀ ਵਿਚ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਦੱਸਣਯੋਗ ਹੈ ਕਿ ਪਾਕਿਸਤਾਨੀ ਫੌਜੀਆਂ ਨੇ ਸ਼ਨੀਵਾਰ ਸ਼ਾਮ ਨੂੰ ਵੀ ਪੁੰਛ ਜ਼ਿਲੇ ਦੇ ਸ਼ਾਹਪੁਰ ਅਤੇ ਕੇਰਨ ਸੈਕਟਰ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਕਰ ਕੇ ਜੰਗਬੰਦੀ ਦਾ ਉਲੰਘਣ ਕੀਤਾ ਸੀ, ਜਿਸ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ ਸੀ। ਪਾਕਿਸਤਾਨੀ ਫੌਜ ਨੇ 21 ਸਤੰਬਰ ਨੂੰ ਵੀ ਇਸ ਸੈਕਟਰ ਵਿਚ ਜੰਗਬੰਦੀ ਦਾ ਉਲੰਘਣ ਕੀਤਾ ਸੀ।


Tanu

Content Editor

Related News