ਪਾਕਿਸਤਾਨੀ ਫ਼ੌਜ ਨੇ LoC ''ਤੇ ਬਿਨਾਂ ਉਕਸਾਵੇ ਦੇ ਕੀਤੀ ਗੋਲੀਬਾਰੀ, ਭਾਰਤੀ ਫੌਜੀਆਂ ਨੇ ਦਿੱਤਾ ਮੂੰਹ ਤੋੜ ਜਵਾਬ
Saturday, Apr 26, 2025 - 10:07 AM (IST)

ਸ਼੍ਰੀਨਗਰ/ਨਵੀਂ ਦਿੱਲੀ- ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਭਾਰਤੀ ਫੌਜੀਆਂ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਫੌਜੀ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ। ਪਹਿਲਗਾਮ 'ਚ ਹੋਏ ਹਮਲੇ 'ਚ 26 ਨਾਗਰਿਕ ਮਾਰੇ ਗਏ ਸਨ। ਦੋਵਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਦੌਰਾਨ ਇਹ ਗੋਲੀਬਾਰੀ ਲਗਾਤਾਰ ਦੂਜੀ ਰਾਤ ਹੋਈ। ਪਾਕਿਸਤਾਨੀ ਫ਼ੌਜੀਆਂ ਨੇ ਵੀਰਵਾਰ ਰਾਤ ਨੂੰ ਵੀ ਐੱਲ.ਓ.ਸੀ. 'ਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਸੀ ਅਤੇ ਭਾਰਤ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਇਕ ਸੂਤਰ ਨੇ ਕਿਹਾ,"25-26 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਪਾਰ ਕਈ ਪਾਕਿਸਤਾਨ ਦੀਆਂ ਕਈ ਫ਼ੌਜੀ ਚੌਕੀਆਂ ਤੋਂ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ ਗਈ।'' ਉਨ੍ਹਾਂ ਕਿਹਾ,''ਫ਼ੌਜ ਦੇ ਜਵਾਨਾਂ ਨੇ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਦਿੱਤਾ ਜਾਵੇ।''
ਗੋਲੀਬਾਰੀ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਭਾਰਤ ਨੇ ਸੰਕਲਪ ਲਿਆ ਹੈ ਕਿ ਉਹ ਪਹਿਲਗਾਮ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਲੱਭ ਲਵੇਗਾ। ਕੇਂਦਰ ਨੇ ਪਹਿਲਗਾਮ ਹਮਲੇ ਦੇ ਤਾਰ ਸਰਹੱਦ ਪਾਰ ਤੋਂ ਜੁੜੇ ਹੋਣ ਦੇ ਮੱਦੇਨਜ਼ਰ ਬੁੱਧਵਾਰ ਨੂੰ ਪਾਕਿਸਤਾਨੀ ਫ਼ੌਜ ਸਲਾਹਕਾਰ (ਅਤਾਸ਼ੇ) ਨੂੰ ਬਰਖ਼ਾਸਤ ਕਰਨ, 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਅਟਾਰੀ-ਵਾਹਗਾ ਸਰਹੱਦ ਚੌਕੀ ਨੂੰ ਤੁਰੰਤ ਬੰਦ ਕਰਨ ਸਮੇਤ ਕਈ ਕਦਮਾਂ ਦਾ ਐਲਾਨ ਕੀਤਾ। ਭਾਰਤ ਨੇ ਅਟਾਰੀ ਸਰਹੱਦ ਦੇ ਮਾਧਿਅਮ ਨਾਲ ਦੇਸ਼ 'ਚ ਪ੍ਰਵੇਸ਼ ਕਰਨ ਵਾਲੇ ਸਾਰੇ ਪਾਕਿਸਤਾਨੀਆਂ ਤੋਂ ਇਕ ਮਈ ਤੱਕ ਦੇਸ਼ ਛੱਡਣ ਨੂੰ ਕਿਹਾ। ਇਸ ਦੇ ਬਾਵਜੂਦ 'ਚ ਪਾਕਿਸਤਾ ਨੇ ਵੀਰਵਾਰ ਨੂੰ ਸਾਰੀਆਂ ਭਾਰਤੀ ਹਵਾਬਾਜ਼ੀ ਕੰਪਨੀਆਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਅਤੇ ਭਾਰਤ ਨਾਲ ਵਪਾਰ ਨੂੰ ਮੁਅੱਤਲ ਕਰ ਦਿੱਤਾ। ਪਾਕਿਸਤਾਨ ਨੇ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਵੀ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਸੰਧੀ ਦੇ ਅਧੀਨ ਪਾਕਿਸਤਾਨ ਦੇ ਪਾਣੀ ਦੇ ਪ੍ਰਵਾਹ ਨੂੰ ਰੋਕਣ ਦੇ ਕਿਸੇ ਵੀ ਕਦਮ ਨੂੰ 'ਜੰਗ ਦੀ ਕਾਰਵਾਈ' ਵਜੋਂ ਦੇਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਪਹਿਲਗਾਮ ਹਮਲੇ 'ਚ ਸ਼ਾਮਲ ਹਰ ਅੱਤਵਾਦੀ ਅਤੇ ਇਸ ਦੀ ਸਾਜਿਸ਼ 'ਚ ਸ਼ਾਮਲ ਰਹੇ ਲੋਕਾਂ ਦੀ ਪਛਾਣ ਕਰੇਗਾ ਅਤੇ ਉਨ੍ਹਾਂ ਦਾ ਪਤਾ ਲਗਾਏਗਾ ਅਤੇ ਉਨ੍ਹਾਂ ਨੂੰ 'ਉਨ੍ਹਾਂ ਦੀ ਕਲਪਨਾ ਤੋਂ ਵੱਡੀ ਸਜ਼ਾ ਦੇਵੇਗਾ'।
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8