ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ ''ਚ ਕੀਤੀ ਸ਼ਿਕਾਰਾ ਦੀ ਸਵਾਰੀ

Thursday, Feb 26, 2026 - 03:19 PM (IST)

ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨ ਨੇ ਡਲ ਝੀਲ ''ਚ ਕੀਤੀ ਸ਼ਿਕਾਰਾ ਦੀ ਸਵਾਰੀ

ਸ਼੍ਰੀਨਗਰ- ਉੱਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਿ ਨੇ ਵੀਰਵਾਰ ਨੂੰ ਡਲ ਝੀਲ 'ਚ ਸ਼ਿਕਾਰਾ ਦੀ ਸਵਾਰੀ ਕੀਤੀ ਅਤੇ ਇਸ ਅਨੁਭਵ ਨੂੰ ਸ਼੍ਰੀਨਗਰ ਦੇ ਆਕਰਸ਼ਨ ਅਤੇ ਕੁਦਰਤੀ ਸੁੰਦਰਤਾ ਦੀ ਇਕ ਝਲਕ ਦੱਸਿਆ। ਰਾਧਾਕ੍ਰਿਸ਼ਨਨ, ਬੁੱਧਵਾਰ ਸ਼ਾਮ ਨੂੰ ਘਾਟੀ ਦੀ ਪਹਿਲੀ ਯਾਤਰਾ 'ਤੇ ਇੱਥੇ ਕਸ਼ਮੀਰ ਪਹੁੰਚੇ। ਉਹ ਵੀਰਵਾਰ ਸ਼ਾਮ ਨੂੰ ਕਸ਼ਮੀਰ ਯੂਨੀਵਰਸਿਟੀ ਦੇ 21ਵੇਂ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣਗੇ। 

ਉੱਪ ਰਾਸ਼ਟਰਪਤੀ ਨੇ 'ਫੇਸਬੁੱਕ' 'ਤੇ ਇਕ ਪੋਸਟ 'ਚ ਕਿਹਾ,''ਅੱਜ (ਵੀਰਵਾਰ ਨੂੰ) ਸਵੇਰੇ ਡਲ ਝੀਲ 'ਚ ਸ਼ਿਕਾਰਾ ਦੀ ਸਵਾਰੀ ਦੌਰਾਨ ਮੈਂ ਕਸ਼ਮੀਰ ਦੇ ਆਕਰਸ਼ਨ, ਨਿਰਮਲ ਪਾਣੀ ਅਤੇ ਮਨਮੋਹਕ ਸੁੰਦਰਤਾ ਦਾ ਅਨੁਭਵ ਕੀਤਾ।'' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਹੋ ਰਹੇ ਪਰਿਵਰਤਨ, ਵਿਸ਼ੇਸ਼ ਰੂਪ ਨਾਲ ਬੁਨਿਆਦੀ ਢਾਂਚਾ ਵਿਕਾਸ ਅਤੇ ਬਿਹਤਰ ਸੰਪਰਕ ਵਿਵਸਥਾ ਤੋਂ ਉਹ ਬੇਹੱਦ ਪ੍ਰਭਾਵਿਤ ਹਨ। ਰਾਧਾਕ੍ਰਿਸ਼ਨਨ ਨੇ ਕਿਹਾ,''ਵਾਤਾਵਰਣ ਅਨੁਕੂਲ ਸੈਰ-ਸਪਾਟੇ ਨੂੰ ਉਤਸ਼ਾਹ ਦੇਣ, ਕੁਦਰਤੀ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸਥਾਨਕ ਭਾਈਚਾਰਿਆਂ ਲਈ ਰੋਜ਼ੀ-ਰੋਟੀ ਦੇ ਨਵੇਂ ਮੌਕੇ ਪੈਦਾ ਕਰਨ 'ਚ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਮੈਂ ਸ਼ਲਾਘਾ ਕਰਦਾ ਹਾਂ।'' ਉੱਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਨਾ ਸਿਰਫ਼ ਸੈਰ-ਸਪਾਟੇ ਨੂੰ ਉਤਸ਼ਾਹ ਮਿਲਿਆ ਸਗੋਂ ਜੰਮੂ ਕਸ਼ਮੀਰ 'ਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News