ਭਾਰਤ ਨਾਲ ਵਪਾਰ ਖਤਮ ਕਰਕੇ ਪਾਕਿ ਨੂੰ ਹੋਵੇਗੀ ਸਿਰਫ ਘਾਟਾ

Thursday, Aug 08, 2019 - 03:40 PM (IST)

ਭਾਰਤ ਨਾਲ ਵਪਾਰ ਖਤਮ ਕਰਕੇ ਪਾਕਿ ਨੂੰ ਹੋਵੇਗੀ ਸਿਰਫ ਘਾਟਾ

ਨਵੀਂ ਦਿੱਲੀ (ਏਜੰਸੀ)- ਜੰਮੂ-ਕਸ਼ਮੀਰ ਤੋਂ ਧਾਰਾ 370 ਖਤਮ ਕਰਕੇ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਦੀ ਬੇਚੈਨੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਆਲਮ ਇਹ ਹੈ ਕਿ ਪਾਕਿ ਪੀ.ਐਮ. ਤਿੰਨ ਦਿਨ ਵਿਚ ਦੋ ਵਾਰ ਰਾਸ਼ਟਰੀ ਸੁਰੱਖਿਆ ਕਮੇਟੀ (ਐਨ.ਐਸ.ਸੀ.) ਦੇ ਨਾਲ ਮੀਟਿੰਗ ਕਰ ਚੁੱਕੇ ਹਨ। ਪਾਕਿਸਤਾਨੀ ਸੰਸਦ ਭਾਰਤ ਦੇ ਖਿਲਾਫ ਲਗਾਤਾਰ ਜ਼ਹਿਰ ਉਗਲ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਜਨੀਤਕ ਦਬਾਅ ਵਿਚ ਬੁੱਧਵਾਰ ਨੂੰ ਭਾਰਤ ਨਾਲ ਵਪਾਰਕ ਅਤੇ ਰਾਜਨੀਤਕ ਸਬੰਧ ਖਤਮ ਕਰਨ ਦਾ ਐਲਾਨ ਤੱਕ ਕਰਨਾ ਪਿਆ।

ਅਜਿਹੇ ਵਿਚ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਖਿਰ ਪਾਕਿਸਤਾਨ ਦੇ ਇਸ ਫੈਸਲੇ ਦਾ ਅਸਰ ਕੀ ਹੈ। ਭਾਰਤੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2018-19 ਵਿਚ ਭਾਰਤ ਨੇ ਪਾਕਿਸਤਾਨ ਤੋਂ ਕੁਲ 2.3 ਲੱਖ ਅਰਬ ਰੁਪਏ ਦੀ ਦਰਾਮਦਗੀ ਕੀਤੀ। ਇਸੇ ਸਾਲ ਭਾਰਤ ਨੇ ਪਾਕਿਸਤਾਨ ਨੂੰ ਕੁਲ 3.6 ਲੱਖ ਅਰਬ ਰੁਪਏ ਦਾ ਸਾਮਾਨ ਦੀ ਬਰਾਮਦਗੀ ਕੀਤੀ। ਸੌਖੀ ਭਾਸ਼ਾ ਵਿਚ ਸਮਝਿਆ ਜਾਵੇ ਤਾਂ ਪਿਛਲੇ ਵਿੱਤੀ ਸਾਲ ਵਿਚ ਭਾਰਤ ਦੇ ਮੁਕਾਬਲੇ ਪਾਕਿਸਤਾਨ ਨੇ ਸਾਨੂੰ 1.3 ਲੱਖ ਅਰਬ ਰੁਪਏ ਦਾ ਜ਼ਿਆਦਾ ਸਾਮਾਨ ਵੇਚਿਆ ਹੈ। ਮਤਲਬ ਭਾਰਤ, ਪਾਕਿਸਤਾਨ ਤੋਂ ਖਰੀਦਦਾ ਜ਼ਿਆਦਾ ਹੈ ਅਤੇ ਵੇਚਦਾ ਘੱਟ ਹੈ। ਅਜਿਹੇ ਵਿਚ ਪਾਕਿਸਤਾਨ ਲਈ ਭਾਰਤ ਇਕ ਵੱਡਾ ਬਾਜ਼ਾਰ ਹੈ, ਜਿੱਥੇ ਪਿਛਲੇ ਸਾਲ ਉਸ ਨੇ 3.6 ਲੱਖ ਅਰਬ ਰੁਪਏ ਦਾ ਵਪਾਰ ਕੀਤਾ। ਉਥੇ ਹੀ ਪਾਕਿਸਤਾਨ ਆਪਣੀ ਜਨਤਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਕਾਫੀ ਹੱਦ ਤੱਕ ਭਾਰਤ 'ਤੇ ਨਿਰਭਰ ਹੈ।

ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਇਸ ਸਾਲ ਮਾਰਚ ਵਿਚ ਪਾਕਿਸਤਾਨ ਦੀ ਬਰਾਮਦਗੀ 92 ਫੀਸਦੀ ਘੱਟ ਕੇ ਲਗਭਗ 24 ਲੱਖ ਡਾਲਰ ਰਹਿ ਗਈ ਸੀ, ਜੋ ਮਾਰਚ 2018 ਵਿਚ 3.4 ਕਰੋੜ ਡਾਲਰ ਸੀ। ਵਿੱਤ ਸਾਲ 2018-19 ਦੀ ਜਨਵਰੀ-ਮਾਰਚ ਮਿਆਦ ਦੌਰਾਨ ਪਾਕਿਸਤਾਨ ਤੋਂ ਦਰਾਮਦ 47 ਫੀਸਦੀ ਘੱਟ ਕੇ 5.3 ਕਰੋੜ ਅਮਰੀਕੀ ਡਾਲਰ ਰਿਹਾ। ਪਾਕਿਸਤਾਨ ਵਿਚ ਭਾਰਤ ਦੀ ਬਰਾਮਦਗੀ ਵੀ ਮਾਰਚ ਵਿਚ ਲਗਭਗ 32 ਫੀਸਦੀ ਘੱਟ ਕੇ 17 ਕਰੋੜ ਅਮਰੀਕੀ ਡਾਲਰ ਦੇ ਨੇੜੇ ਰਿਹਾ ਹੈ। ਹਾਲਾਂਕਿ 2018-19 ਦੌਰਾਨ ਬਰਾਮਦਗੀ 7.4 ਫੀਸਦੀ ਵਧੀ।


author

Sunny Mehra

Content Editor

Related News