CM ਯੋਗੀ ਦਾ ਵੱਡਾ ਬਿਆਨ, ਪਾਕਿਸਤਾਨ ਹਮੇਸ਼ਾ ਲਈ ਹੋਵੇਗਾ ਖ਼ਤਮ

Wednesday, Aug 14, 2024 - 04:38 PM (IST)

CM ਯੋਗੀ ਦਾ ਵੱਡਾ ਬਿਆਨ, ਪਾਕਿਸਤਾਨ ਹਮੇਸ਼ਾ ਲਈ ਹੋਵੇਗਾ ਖ਼ਤਮ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ 'ਚ ਵਿਭਾਜਨ ਵਿਭਿਸ਼ਕਾ ਸਮ੍ਰਿਤੀ ਦਿਵਸ 'ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦਾ ਜਾਂ ਤਾਂ ਭਾਰਤ 'ਚ ਰਲੇਵਾਂ ਹੋਵੇਗਾ ਜਾਂ ਫਿਰ ਹਮੇਸ਼ਾ ਲਈ ਇਤਿਹਾਸ ਤੋਂ ਖ਼ਤਮ ਹੋ ਜਾਵੇਗਾ। ਮਹਰਿਸ਼ੀ ਅਰਵਿੰਦ ਨੇ 1947 'ਚ ਹੀ ਐਲਾਨ ਕਰਦੇ ਹੋਏ ਕਿਹਾ ਸੀ ਕਿ ਅਧਿਆਤਮਿਕ ਜਗਤ 'ਚ ਪਾਕਿਸਤਾਨ ਦੀ ਕੋਈ ਅਸਲੀਅਤ ਨਹੀਂ ਹੈ। ਸੀ.ਐੱਮ. ਯੋਗੀ ਨੇ ਅੱਗੇ ਕਿਹਾ,"ਜਦੋਂ ਕੋਈ ਵਿਅਕਤੀ ਅਧਿਆਤਮਿਕ ਸੰਸਾਰ 'ਚ ਆਪਣਾ ਅਸਲੀ ਰੂਪ ਨਹੀਂ ਰੱਖਦਾ ਹੈ ਤਾਂ ਉਸ ਨੂੰ ਤਬਾਹ ਹੋ ਜਾਣਾ ਚਾਹੀਦਾ ਹੈ। ਸਾਨੂੰ ਉਸ ਦੀ ਮੌਤ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਅਜਿਹਾ ਹੋਵੇਗਾ ਪਰ ਸਾਨੂੰ ਇਸ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਜਿਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਦਿੱਤਾ ਅਤੇ ਭਾਰਤ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੱਤੀ। ਸਾਨੂੰ ਇਨ੍ਹਾਂ ਸਾਰੀਆਂ ਗਲਤੀਆਂ ਅਤੇ ਵੰਡ ਦੇ ਦੁਖਾਂਤ ਨੂੰ ਦੂਰ ਕਰਨਾ ਹੋਵੇਗਾ, ਜੋ ਕਿ ਜਾਤੀ ਵੰਡ ਅਤੇ ਖੇਤਰੀ ਵੰਡ-ਭਾਸ਼ਾਈ ਵੰਡ ਦੇ ਰੂਪ 'ਚ ਹੈ, ਉਨ੍ਹਾਂ ਸਾਰਿਆਂ ਤੋਂ ਉਭਰ ਕੇ ਅਸੀਂ ਲੋਕਾਂ ਨੂੰ ਰਾਸ਼ਟਰ ਪਹਿਲ ਦੇ ਤਰਜ 'ਤੇ ਕੰਮ ਕਰਨਾ ਹੋਵੇਗਾ।''

ਯੋਗੀ ਨੇ ਕਿਹਾ,"ਅੱਜ ਡੇਢ ਕਰੋੜ ਹਿੰਦੂ ਬੰਗਲਾਦੇਸ਼ ਦੇ ਅੰਦਰ ਆਪਣੀ ਜਾਨ ਬਚਾਉਣ ਲਈ ਮਿੰਨਤਾਂ ਕਰ ਰਹੇ ਹਨ ਪਰ ਦੁਨੀਆ ਦਾ ਮੂੰਹ ਬੰਦ ਹੈ। ਦੇਸ਼ ਦੇ ਧਰਮ ਨਿਰਪੱਖਾਂ ਦਾ ਮੂੰਹ ਬੰਦ ਹੈ ਕਿਉਂਕਿ ਉਹ ਕਮਜ਼ੋਰ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਵੋਟ ਬੈਂਕ ਖਿਸਕ ਜਾਵੇਗਾ ਪਰ ਮਨੁੱਖਤਾ ਦੀ ਰਾਖੀ ਲਈ ਉਨ੍ਹਾਂ ਦੇ ਮੂੰਹੋਂ ਇਕ ਵੀ ਸ਼ਬਦ ਨਹੀਂ ਨਿਕਲੇਗਾ ਕਿਉਂਕਿ ਉਨ੍ਹਾਂ ਨੇ ਉਸੇ ਤਰ੍ਹਾਂ ਦੀ ਰਾਜਨੀਤੀ ਨੂੰ ਪ੍ਰੇਰਿਆ ਅਤੇ ਉਤਸ਼ਾਹਿਤ ਕੀਤਾ ਹੈ ਜੋ ਉਹ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਦੇ ਤਹਿਤ ਦੇਸ਼ ਦੇ ਅੰਦਰ ਕੰਮ ਕਰ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News