ਸੁੰਦਰਬਨੀ ’ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ
Friday, Aug 23, 2019 - 01:12 AM (IST)

ਜੰਮੂ– ਪਾਕਿਸਤਾਨੀ ਸੈਨਿਕਾਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਸੁੰਦਰਬਨੀ ਇਲਾਕੇ ਵਿਚ ਕੰਟਰੋਲ ਲਾਈਨ ’ਤੇ ਵੀਰਵਾਰ ਨੂੰ ਬਿਨਾਂ ਕਾਰਣ ਗੋਲੀਬਾਰੀ ਕਰਦੇ ਹੋਏ ਜੰਗਬੰਦੀ ਦੀ ਉਲੰਘਣਾ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਰਾਤ ਲਗਭਗ ਪੌਣੇ 9 ਵਜੇ ਸੁੰਦਰਬਨੀ ਸੈਕਟਰ ਵਿਚ ਬਿਨਾਂ ਕਿਸੇ ਉਕਸਾਵੇ ਦੇ ਛੋਟੇ ਹਥਿਆਰਾਂ ਅਤੇ ਮੋਰਟਾਰਾਂ ਨਾਲ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ।