ਪਾਕਿ ਨੇ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ, ਭਾਰਤ ਨੇ ਦਿੱਤਾ ਮੂੰਹ-ਤੋੜ ਜਵਾਬ

04/03/2020 11:23:30 PM

ਮੇਂਢਰ/ਸ਼੍ਰੀਨਗਰ (ਵਿਨੋਦ, ਅਰੀਜ)– ਜੰਮੂ-ਕਸ਼ਮੀਰ ਤੋਂ ਆਰਟੀਕਲ-370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਸਰਹੱਦ ਪਾਰ ਤੋਂ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਪਾਕਿ ਫੌਜ ਨੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕਰ ਕੇ ਪੁੰਛ ਜ਼ਿਲੇ ਦੇ ਕ੍ਰਿਸ਼ਨਾਘਾਟੀ ਸੈਕਟਰ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਭਾਰਤੀ ਸੈਨਾ ਦੀਆਂ ਮੂਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਪਿੰਡਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਥੇ ਭਾਰਤੀ ਸੁਰੱਖਿਆ ਬਲ ਵੀ ਪਾਕਿ ਸੈਨਾ ਦੀ ਨਾਪਾਕ ਹਰਕਤ ਦਾ ਮੂੰਹ-ਤੋੜ ਜਵਾਬ ਦੇ ਰਹੇ ਹਨ। ਗੋਲੀਬਾਰੀ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਦੂਜੇ ਪਾਸੇ ਹੰਦਵਾੜਾ ਪੁਲਸ ਨੇ ਲਸ਼ਕਰ ਦੇ 4 ਅੱਤਵਾਦੀਆਂ ਅਤੇ 3 ਅੱਤਵਾਦੀਆਂ ਦੇ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵਿਸ਼ੇਸ਼ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਵਲੋਂ ਬੀਤੀ ਦੇਰ ਰਾਤ ਆਜ਼ਾਦ ਅਹਿਮਦ ਭੱਟ ਪੁੱਤਰ ਅਬਦੁੱਲ ਰਜਾਕ ਵਾਸੀ ਸ਼ਾਲਪੋਰਾ ਲੰਗੇਟ, ਅਲਤਾਫ ਬਾਬਾ ਪੁੱਤਰ ਸਲੀਮ ਦੀਨ ਵਾਸੀ ਰਫੀਆਬਾਦ ਬਾਬਾਗੁੰਡ ਅਤੇ ਇਰਸ਼ਾਦ ਅਹਿਮਦ ਵਾਸੀ ਸੇਲੀਕੁੱਟ ਉੜੀ ਦੇ ਘਰ ਿਵਚ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਘਰੋਂ ਭਾਰੀ ਮਾਤਰਾ ਵਿਚ ਗੋਲੀ-ਸਿੱਕਾ, ਲਸ਼ਕਰ ਦੇ ਲੈਟਰ ਪੈਡ ਬਰਾਮਦ ਕਰ ਕੇ ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

PunjabKesari
ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਕਤ ਸਾਰੇ ਵਿਅਕਤੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਾਲ ਕੰਮ ਕਰ ਰਹੇ ਸਨ ਅਤੇ ਖੇਤਰ ਦੇ ਨੌਜਵਾਨਾਂ ਨੂੰ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾ ਰਹੇ ਸਨ । ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਉਨ੍ਹ ਾ ਨੇ ਕੁਝ ਨੌਜਵਾਨਾਂ ਨੂੰ ਹਥਿਆਰ ਅਤੇ ਗੋਲੀ-ਸਿੱਕੇ ਮੁਹੱਈਆ ਕਰਵਾਏ ਹਨ ਜੋ ਹਾਲ ਹੀ ਵਿਚ ਹੰਦਵਾੜਾ ਵਿੱਚ ਅੱਤਵਾਦ ਵਿਚ ਸ਼ਾਮਲ ਹੋਏ ਹਨ।
ਉਥੇ ਅੱਜ ਸਵੇਰੇ ਹੰਦਵਾੜਾ ਪੁਲਸ ਨੇ ਫੌਜ ਦੀ 21 ਆਰ. ਆਰ., 30 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ 92 ਬਟਾਲੀਅਨ ਦੇ ਨਾਲ ਗੁੰਡ ਚੌਗਲ ਪਿੰਡ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ’ਤੇ ਇਕ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਲਸ਼ਕਰ ਦੇ 4 ਅੱਤਵਾਦੀ ਫੜੇ ਗਏ, ਜਿਨ੍ਹਾਂ ਦੇ ਕਬਜ਼ੇ ਵਿਚੋਂ 3 ਏ. ਕੇ. 47 ਰਾਈਫਲਾਂ, 8 ਏ. ਕੇ. 47 ਮੈਗਜ਼ੀਨ, 332 ਏ. ਕੇ. 47 ਰਾਈਫਲਾਂ ਦੇ ਰੌਂਦ, 12 ਹੈਂਡ ਗ੍ਰਨੇਡ, 3 ਪਿਸਤੌਲ, 6 ਪਿਸਤੌਲ ਮੈਗਜ਼ੀਨਾਂ, 24 ਪਿਸਤੌਲ ਰੌਂਦ ਅਤੇ ਲਸ਼ਕਰ ਦੇ ਲੈਟਰ ਪੈਡ ਬਰਾਮਦ ਕੀਤੇ ਹਨ।
ਫੜੇ ਗਏ ਅੱਤਵਾਦੀਆਂ ਦੀ ਪਛਾਣ ਪ੍ਰਵੇਜ਼ ਅਹਿਮਦ ਚੋਪਾਨ ਪੁੱਤਰ ਅਬਦੁੱਲ ਰਸ਼ੀਦ ਚੋਪਾਨ ਵਾਸੀ ਸ਼ਰਤਪੋਰਾ ਲੰਗੇਟ, ਮੁਦਸਿਰ ਅਹਿਮਦ ਪੰਡਿਤ ਪੁੱਤਰ ਅਬਦੁੱਲ ਰਹਿਮਾਨ ਵਾਸੀ ਜਰਗਰ ਮੁਹੱਲਾ ਲੰਗੇਟ, ਮੁਹੰਮਦ ਰਫੀਸ਼ੇਖ ਪੁੱਤਰ ਮੁਹੰਮਦ ਅਹਿਸਾਨ ਸ਼ੇਖ ਵਾਸੀ ਈਦਗਾਹ ਮੁਹੱਲਾ ਲੰਗੇਟ ਅਤੇ ਬੁਰਹਾਨ ਮੁਸ਼ਤਾਕ ਵਾਨੀ ਪੁੱਤਰ ਮੁਸ਼ਤਾਕ ਅਹਿਮਦ ਵਾਸੀ ਤੁਲਵਾਰੀ ਲੰਗੇਟ ਦੇ ਰੂਪ ਵਿਚ ਹੋਈ ਹੈ। ਇਸ ਸਬੰਧ ਵਿਚ ਪੁਲਸ ਥਾਣਾ ਹੰਦਵਾੜਾ ਵਿਚ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Gurdeep Singh

Content Editor

Related News