ਪਾਕਿ ''ਚ 2 ਹਿੰਦੂ ਕੁੜੀਆਂ ਦੇ ਅਗਵਾ ਮਾਮਲੇ ''ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ

Sunday, Mar 24, 2019 - 11:27 AM (IST)

ਪਾਕਿ ''ਚ 2 ਹਿੰਦੂ ਕੁੜੀਆਂ ਦੇ ਅਗਵਾ ਮਾਮਲੇ ''ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ

ਨਵੀਂ ਦਿੱਲੀ— ਪਾਕਿਸਤਾਨ ਦੇ ਸਿੰਧ ਸੂਬੇ 'ਚ 2 ਨਾਬਾਲਗ ਹਿੰਦੂ ਭੈਣਾਂ ਦਾ ਜ਼ਬਰੀ ਧਰਮ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਭੈਣਾਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਜ਼ਬਰੀ ਧਰਮ ਬਦਲਵਾ ਕੇ ਵਿਆਹ ਕਰਵਾਇਆ ਗਿਆ। ਇਸ ਨੂੰ ਲੈ ਕੇ ਸਿੰਧ ਸੂਬੇ 'ਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਮਾਮਲੇ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ 'ਚ ਭਾਰਤ ਦੇ ਦੂਤ ਤੋਂ ਜਾਣਕਾਰੀ ਮੰਗੀ ਹੈ। ਸਵਰਾਜ ਨੇ ਇਸ ਘਟਨਾ ਦੇ ਸੰਬੰਧ 'ਚ ਮੀਡੀਆ ਦੀ ਰਿਪੋਰਟ ਜੋੜਦੇ ਹੋਏ ਟਵੀਟ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਤੋਂ ਇਸ ਮਾਮਲੇ 'ਚ ਰਿਪੋਰਟ ਭੇਜਣ ਲਈ ਕਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਸਿੰਧ ਸੂਬੇ ਦੇ ਘੋਟਕੀ ਜ਼ਿਲੇ ਦੇ ਧਾਰਕੀ ਕਸਬੇ 'ਚ ਹੋਈ।
 

ਹੋਲੀ ਦੀ ਪਹਿਲੀ ਸ਼ਾਮ ਹੋਈਆਂ ਸਨ ਲਾਪਤਾ
ਇਕ ਖਬਰ ਅਨੁਸਾਰ,''ਹੋਲੀ ਦੀ ਪਹਿਲੀ ਸ਼ਾਮ 13 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਇਕ ਸਮੂਹ ਨੇ ਘੋਟਕੀ ਜ਼ਿਲੇ ਸਥਿਤ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਸੀ। ਅਗਵਾ ਤੋਂ ਬਾਅਦ ਹੀ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਮੌਲਵੀ ਦੋਹਾਂ ਲੜਕੀਆਂ ਦਾ ਨਿਕਾਹ ਕਰਵਾਉਂਦੇ ਹੋਏ ਦਿੱਸ ਰਹੇ ਹਨ। ਇਸ ਤੋਂ ਬਾਅਦ ਇਕ ਹੋਰ ਵੀਡੀਓ ਸਾਹਮਣੇ ਆਇਆ, ਜਿਸ 'ਚ ਲੜਕੀਆਂ ਇਸਲਾਮ ਅਪਣਾਉਣ ਦਾ ਦਾਅਵਾ ਕਰਦੇ ਹੋਏ ਕਹਿ ਰਹੀਆਂ ਹਨ ਕਿ ਉਨ੍ਹਾਂ ਨਾਲ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਹੈ।
 

ਹਿੰਦੂ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ
ਪਾਕਿਸਤਾਨ 'ਚ ਹਿੰਦੂ ਭਾਈਚਾਰੇ ਨੇ ਘਟਨਾ ਵਿਰੁੱਧ ਵਿਆਪਕ ਪੱਧਰ 'ਤੇ ਪ੍ਰਦਰਸ਼ਨ ਕਰ ਮਾਮਲੇ 'ਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੇ ਘੱਟ ਗਿਣਤੀਆਂ ਨਾਲ ਕੀਤੇ ਗਏ ਵਾਅਦੇ ਦੀ ਯਾਦ ਦਿਵਾਈ। ਪਾਕਿਸਤਾਨ ਹਿੰਦੂ ਸੇਵਾ ਵੈਲਫੇਅਰ ਟਰੱਸਟ ਦੇ ਮੁਖੀ ਸੰਜੇ ਧਨਜਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮਾਮਲੇ ਦਾ ਨੋਟਿਸ ਲੈਣ ਅਤੇ ਪਾਕਿਸਤਾਨ 'ਚ ਸਾਰੇ ਘੱਟ ਗਿਣਤੀ ਅਸਲ 'ਚ ਸੁਰੱਖਿਅਤ ਹਨ, ਇਹ ਸਾਬਤ ਕਰਨ ਦੀ ਮੰਗ ਕੀਤੀ।


author

DIsha

Content Editor

Related News