ਯਾਸੀਨ ਦੀ ਸਜ਼ਾ ਸੁਣ ਪਾਕਿ ਨੂੰ ਲੱਗਾ ਸਦਮਾ, PM ਸ਼ਰੀਫ਼ ਨੇ ਕਿਹਾ-ਭਾਰਤੀ ਲੋਕਤੰਤਰ ਲਈ ਕਾਲਾ ਦਿਨ
Thursday, May 26, 2022 - 12:49 AM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਵੱਖਵਾਦੀ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਜ ਭਾਰਤੀ ਲੋਕਤੰਤਰ ਲਈ ਕਾਲਾ ਦਿਨ' ਹੈ। ਭਾਰਤੀ ਹਵਾਈ ਸੈਨਾ ਦੇ ਚਾਰ ਜਵਾਨਾਂ ਦਾ ਕਤਲ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ :-J&K : ਬਡਗਾਮ 'ਚ ਅੱਤਵਾਦੀਆਂ ਨੇ TV ਐਕਟ੍ਰੈੱਸ ਆਮਰੀਨ ਭੱਟ ਦਾ ਗੋਲੀ ਮਾਰ ਕੇ ਕੀਤਾ ਕਤਲ
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਦੇ ਲੋਕਤੰਤਰ ਅਤੇ ਉਸ ਦੀ ਨਿਆਂ ਵਿਵਸਥਾ ਲਈ ਕਾਲਾ ਦਿਵਸ ਹੈ। ਭਾਰਤ ਯਾਸੀਨ ਮਲਿਕ ਦੇ ਸਰੀਰ ਨੂੰ ਕੈਦ ਕਰ ਸਕਦਾ ਹੈ ਪਰ ਉਨ੍ਹਾਂ ਆਜ਼ਾਦੀ ਦੇ ਵਿਚਾਰਾਂ ਨੂੰ ਕਦੇ ਕੈਦ ਨਹੀਂ ਕਰ ਸਕਦਾ ਜਿਨ੍ਹਾਂ ਦੀ ਉਹ ਅਗਵਾਈ ਕਰਦੇ ਹਨ। ਇਕ ਬਹਾਦੁਰ ਸੁਤੰਤਰ ਸੈਲਾਨੀ ਨੂੰ ਉਮਰ ਕੈਦ ਦੀ ਸਜ਼ਾ ਕਮਸ਼ੀਰੀਆਂ ਦੇ ਸੈਵ-ਨਿਰਣੇ ਦੇ ਅਧਿਕਾਰ ਨੂੰ ਨਵੀਂ ਊਰਜਾ ਦੇਵੇਗੀ।
ਇਹ ਵੀ ਪੜ੍ਹੋ :- ਟਿਊਨੀਸ਼ੀਆ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, ਦਰਜਨਾਂ ਲਾਪਤਾ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਇਸ ਸਜ਼ਾ ਦੀ ਨਿੰਦਾ ਕੀਤੀ। ਜ਼ਰਦਾਰੀ ਨੇ ਕਿਹਾ ਕਿ ਹੁਰੀਅਤ ਨੇਤਾ ਯਾਸੀਨ ਮਲਿਕ ਨੂੰ ਇਕ ਸ਼ਰਮਨਾਕ ਸੁਣਵਾਈ 'ਚ ਮਿਲੀ ਬੇਇਨਸਾਫ਼ੀ ਦੀ ਸਜ਼ਾ ਦੀ ਨਿੰਦਾ ਕਰਦਾ ਹਾਂ। ਭਾਰਤ ਕਦੇ ਵੀ ਕਸ਼ਮੀਰੀਆਂ ਦੀ ਆਜ਼ਾਦੀ ਅਤੇ ਸਵੈ-ਨਿਰਣੇ ਦੀ ਮੰਗ ਨੂੰ ਨਹੀਂ ਦਬਾ ਸਕਦਾ। ਪਾਕਿਸਤਾਨ ਆਪਣੇ ਕਸ਼ਮੀਰੀ ਭੈਣਾਂ-ਭਰਾਵਾਂ ਨਾਲ ਖੜਾ ਹੈ ਅਤੇ ਉਨ੍ਹਾਂ ਦੇ ਇਸ ਸੰਘਰਸ਼ 'ਚ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ :- ਨਾਟੋ ਸਬੰਧੀ ਗੱਲਬਾਤ ਲਈ ਤੁਰਕੀ 'ਚ ਹਨ ਸਵੀਡਨ ਤੇ ਫਿਨਲੈਂਡ ਦੇ ਨੁਮਾਇੰਦੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ