ਪਾਕਿ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ''ਚ ਮੋਦੀ ਸਰਕਾਰ, ਐੱਮ.ਐੱਫ.ਐੱਨ. ''ਤੇ ਬੈਠਕ ਅਗਲੇ ਹਫਤੇ

09/29/2016 11:31:40 AM

ਨਵੀਂ ਦਿੱਲੀ— ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਦਿੱਤੇ ਗਏ ਵਿਸ਼ੇਸ਼ ਰਾਸ਼ਟਰ ਦਾ ਦਰਜਾ (ਐੱਮ.ਐੱਫ.ਐੱਨ.) ''ਤੇ ਮੁੜ ਵਿਚਾਰ ਕਰ ਰਿਹਾ ਹੈ। ਇਸ ਮੁੱਦੇ ''ਤੇ ਵੀਰਵਾਰ ਨੂੰ ਇਕ ਮੀਟਿੰਗ ਬੁਲਾਈ ਗਈ ਸੀ ਜੋ ਕਿ ਰੱਦ ਹੋ ਗਈ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ''ਚ ਹੋਣ ਵਾਲੀ ਇਹ ਬੈਠਕ ਅਗਲੇ ਹਫਤੇ ਹੋਵੇਗੀ। ਉੜੀ ਹਮਲਿਆਂ ਦੇ ਮੱਦੇਨਜ਼ਰ ਭਾਰਤ ਇਸ ਦਰਜੇ ਨੂੰ ਵਾਪਸ ਲੈਣ ਜਾਂ ਇਸ ਮੁੱਦੇ ''ਤੇ ਉਸ ਨੂੰ ਵਿਸ਼ਵ ਵਪਾਰ ਸੰਗਠਨ ''ਚ ਘਸੀਟਣ ਦੇ ਬਦਲ ''ਤੇ ਵੀ ਵਿਚਾਰ ਕਰ ਸਕਦਾ ਹੈ।
ਭਾਰਤ ਨੇ ਪਾਕਿਸਤਾਨ ਨੂੰ 1996 ''ਚ ਐੱਮ.ਐੱਫ.ਐੱਨ. ਦਾ ਦਰਜਾ ਦਿੱਤਾ ਸੀ। ਐੱਮ.ਐੱਫ.ਐੱਨ. ਸਟੇਟਸ ਦਿੱਤੇ ਜਾਣ ''ਤੇ ਦੂਜੇ ਦੇਸ਼ ਇਸ ਗੱਲ ਨੂੰ ਲੈ ਕੇ ਭਰੋਸੇ ''ਚ ਰਹਿੰਦੇ ਹਨ ਕਿ ਉਸ ਨੂੰ ਵਪਾਰ ''ਚ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਸੇ ਕਾਰਨ ਪਾਕਿਸਤਾਨ ਨੂੰ ਵਧ ਬਰਾਮਦ ਕੋਟਾ ਅਤੇ ਘੱਟ ਵਪਾਰ ਟੈਰਿਫ ਮਿਲਦਾ ਹੈ। ਇਹ ਵਰਲਡ ਵਪਾਰ ਆਰਗੇਨਾਈਜੇਸ਼ਨ ਅਤੇ ਇੰਟਰਨੈਸ਼ਨਲ ਵਪਾਰ ਨਿਯਮਾਂ ਦੇ ਅਧੀਨ ਹੁੰਦਾ ਹੈ। ਹਾਲਾਂਕਿ ਪਾਕਿਸਤਾਨ ਨੇ ਭਰੋਸਾ ਦੇਣ ਦੇ ਬਾਵਜੂਦ ਭਾਰਤ ਨੂੰ ਹੁਣ ਤੱਕ ਐੱਮ.ਐੱਫ.ਐੱਨ. ਦਰਜਾ ਨਹੀਂ ਦਿੱਤਾ ਹੈ।


Disha

News Editor

Related News