ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ, ਗਲਤੀ ਨਾਲ ਚੱਲਾ ਗਿਆ ਸੀ PAK

Wednesday, May 14, 2025 - 11:43 AM (IST)

ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ, ਗਲਤੀ ਨਾਲ ਚੱਲਾ ਗਿਆ ਸੀ PAK

ਨੈਸ਼ਨਲ ਡੈਸਕ (ਸੰਜੀਵ)- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਦਾ ਬਦਲਾ ਲੈਣ ਮਗਰੋਂ ਭਾਰਤ ਵਲੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਈ ਹੈ। ਜੰਗਬੰਦੀ ਮਗਰੋਂ ਹਾਲਾਤ ਹੁਣ ਆਮ ਹੋ ਗਏ ਹਨ। ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਸ ਦੀ ਹਿਰਾਸਤ ਵਿਚ BSF ਜਵਾਨ ਪੂਰਨਮ ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ। ਪੂਰਨਮ ਸਾਹੂ 20 ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਿਚ ਸੀ। ਸਾਹੂ 23 ਅਪ੍ਰੈਲ ਨੂੰ ਗਲਤੀ ਨਾਲ ਸਰਹੱਦ ਟੱਪ ਗਿਆ ਸੀ।

ਜੰਗਬੰਦੀ ਤੋਂ ਬਾਅਦ BSF ਜਵਾਨ ਪੂਰਨਮ ਸਾਹੂ ਨੂੰ ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਦੇ ਅਧਿਕਾਰੀਆਂ ਨੇ ਸਮਰਥਨ ਦਿੱਤਾ ਹੈ। ਜਾਣਕਾਰੀ ਅਨੁਸਾਰ ਜੰਗਬੰਦੀ ਤੋਂ ਪਹਿਲਾਂ ਪੂਰਨਿਮਾ ਕੁਮਾਰ ਗਲਤੀ ਨਾਲ ਤਾਰ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਆ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਸੀ।

ਇਸ ਸਮੇਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ ਸੀ ਅਤੇ ਪਾਕਿਸਤਾਨ ਪੂਰਨਿਮਾ ਕੁਮਾਰ ਨੂੰ ਵਾਪਸ ਨਹੀਂ ਭੇਜ ਰਿਹਾ ਸੀ।  ਇਕ ਵਾਰ ਫਿਰ ਪਾਕਿਸਤਾਨ ਨੇ ਦੋਸਤੀ ਦੀ ਪਹਿਲ ਕੀਤੀ ਹੈ ਅਤੇ ਪੂਰਨਿਮਾ ਕੁਮਾਰ ਦੀ ਵਾਪਸੀ ਦਾ ਭਾਰਤ ਸਰਕਾਰ ਵਲੋਂ ਸਵਾਗਤ ਕੀਤਾ ਗਿਆ ਹੈ। ਉਂਝ ਕੈਦੀਆਂ ਦੇ ਆਦਾਨ-ਪ੍ਰਦਾਨ ਸੰਬੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਮੁਤਾਬਕ ਜੇਕਰ ਕੋਈ ਨਾਗਰਿਕ ਜਾਂ ਫੌਜੀ ਸਿਪਾਹੀ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ ਅਤੇ ਉਸ ਤੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲਦੀ ਹੈ, ਤਾਂ ਉਸ ਨੂੰ ਵਾਪਸ ਕਰਨ ਦਾ ਸਮਝੌਤਾ ਹੈ।
 


author

Tanu

Content Editor

Related News