ਕੁਲਗਾਮ ਮੁਕਾਬਲੇ ’ਚ ਮਾਰੇ ਗਏ ਅੱਤਵਾਦੀ ਦੇ ਪਾਕਿ ਨਾਲ ਜੁੜੇ ਤਾਰ : ਪੁਲਸ

Saturday, Jan 15, 2022 - 01:40 PM (IST)

ਕੁਲਗਾਮ ਮੁਕਾਬਲੇ ’ਚ ਮਾਰੇ ਗਏ ਅੱਤਵਾਦੀ ਦੇ ਪਾਕਿ ਨਾਲ ਜੁੜੇ ਤਾਰ : ਪੁਲਸ

ਸ੍ਰੀਨਗਰ (ਅਰੀਜ)- ਕੁਲਗਾਮ ਮੁਕਾਬਲੇ ’ਚ ਮਾਰੇ ਗਏ ਅੱਤਵਾਦੀ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਕਸ਼ਮੀਰ ਪੁਲਸ ਜ਼ੋਨ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ’ਤੇ ਲਿਖਿਆ ਹੈ ਕਿ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਬਾਬਰ ਭਾਈ ਦੇ ਰੂਪ ’ਚ ਕੀਤੀ ਗਈ ਹੈ ਜੋ, ਸ਼ੋਪੀਆ-ਕੁਲਗਾਮ ਦੇ ਇਲਾਕਿਆਂ ’ਚ 2018 ਤੋਂ ਸਰਗਰਮ ਸੀ। ਉਸ ਦੇ ਕਬਜ਼ੇ ’ਚੋਂ 1 ਏ. ਕੇ. 47 ਰਾਈਫਲ, 1 ਪਿਸਟਲ ਤੇ 2 ਗ੍ਰੇਨੇਡ ਬਰਾਮਦ ਹੋਏ ਹਨ।

ਦੱਸਣਯੋਗ ਹੈ ਕਿ ਬੀਤੀ ਦੇਰ ਸ਼ਾਮ ਕੁਲਗਾਮ ’ਚ ਹੋਏ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਮਾਰਿਆ ਗਿਆ ਸੀ, ਜਦਕਿ ਇਕ ਪੁਲਸ ਕਰਮਚਾਰੀ ਰੋਹਿਤ ਛਿਬ ਸ਼ਹੀਦ ਹੋ ਗਿਆ ਸੀ। ਮੁਕਾਬਲੇ ’ਚ ਫ਼ੌਜ ਦੇ 3 ਜਵਾਨ ਤੇ 2 ਨਾਗਰਿਕ ਜ਼ਖਮੀ ਹੋ ਗਏ ਸਨ। ਇਸ ’ਚ ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ. ਪੀ.) ਕਸ਼ਮੀਰ ਵਿਜੇ ਕੁਮਾਰ ਨੇ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਪੁਲਸ ਦੇ ਐੱਸ. ਓ. ਜੀ. ਦੇ ਨਿਲੋ ਕੈਂਪ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਡੀ. ਆਈ. ਜੀ. ਦੱਖਣੀ ਕਸ਼ਮੀਰ ਤੇ ਐੱਸ. ਐੱਸ. ਪੀ. ਕੁਲਗਾਮ ਦੇ ਨਾਲ ਪਰਿਵਾਨ ਵੀ ਗਏ, ਜਿੱਥੇ ਬੀਤੀ ਦੇਰ ਸ਼ਾਮ ਮੁਕਾਬਲਾ ਹੋਇਆ ਸੀ। ਉਨ੍ਹਾਂ ਐੱਸ. ਓ. ਜੀ. ਕੈਂਪ ਨਿਲੋ ਕੁਲਗਾਮ ’ਚ ਜੰਮੂ-ਕਸ਼ਮੀਰ ਪੁਲਸ, ਫੌਜ ਤੇ ਸੀ. ਆਰ. ਪੀ. ਐੱਫ. ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਆਈ. ਜੀ. ਪੀ. ਤੇ ਡੀ. ਆਈ. ਜੀ. ਨੇ ਸ਼ੋਪੀਆਂ ਤੇ ਪੁਲਵਾਮਾ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।


author

DIsha

Content Editor

Related News