ਪਾਕਿਸਤਾਨ ਗਏ ਜੰਮੂ-ਕਸ਼ਮੀਰ ਦੇ ਅੱਤਵਾਦੀ ਐੱਲ.ਓ.ਸੀ. ਵਪਾਰ ''ਚ ਸ਼ਾਮਲ

04/24/2019 4:20:47 PM

ਨਵੀਂ ਦਿੱਲੀ/ਸ਼੍ਰੀਨਗਰ— ਪਾਕਿਸਤਾਨ 'ਚ ਅੱਤਵਾਦੀ ਸੰਗਠਨਾਂ ਦੀ ਸ਼ਰਨ 'ਚ ਗਏ ਜੰਮੂ-ਕਸ਼ਮੀਰ ਦੇ 10 ਅੱਤਵਾਦੀਆਂ ਨੇ ਉੱਥੇ ਆਪਣੀਆਂ ਵਪਾਰ ਕੰਪਨੀਆਂ ਖੋਲ੍ਹ ਲਈਆਂ ਸਨ ਅਤੇ ਉਹ ਕੰਟਰੋਲ ਰੇਖਾ ਰਾਹੀਂ ਵਪਾਰ ਦੀ ਆੜ 'ਚ ਅੱਤਵਾਦੀ ਗਤੀਵਿਧੀਆਂ ਲਈ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ ਅਤੇ ਨਕਲੀ ਮੁਦਰਾ ਭੇਜ ਰਹੇ ਸਨ। ਇਹ ਦੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਸਰਕਾਰ ਨੇ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਰਾਹੀਂ ਮਕਬੂਜ਼ਾ ਕਸ਼ਮੀਰ 'ਚ ਹੋਣ ਵਾਲੇ ਇਸ ਵਪਾਰ 'ਤੇ ਰੋਕ ਲੱਗਾ ਦਿੱਤੀ। ਖੁਫੀਆ ਏਜੰਸੀਆਂ ਅਨੁਸਾਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਹ 10 ਅੱਤਵਾਦੀ ਮੂਲ ਰੂਪ ਨਾਲ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਇਹ ਸਰਹੱਦ ਪਾਰ ਕਰ ਕੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੀ ਸ਼ਰਨ 'ਚ ਚੱਲੇ ਗਏ ਸਨ। ਜਾਂਚ ਅਤੇ ਰਿਕਾਰਡਿੰਗ ਦੇਖਣ ਨਾਲ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ 'ਚ ਆਪਣੀਆਂ ਵਪਾਰਕ ਕੰਪਨੀਆਂ ਖੋਲ੍ਹ ਲਈਆਂ ਸਨ ਅਤੇ ਕੰਟਰੋਲ ਰੇਖਾ ਰਾਹੀਂ ਵਪਾਰ ਦੀ ਆੜ 'ਚ ਅੱਤਵਾਦੀ ਗਤੀਵਿਧੀਆਂ ਲਈ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ ਅਤੇ ਨਕਲੀ ਮੁਦਰਾ ਭੇਜ ਰਹੇ ਸਨ।

ਇਨ੍ਹਾਂ ਦੇ ਨਾਂ ਬਸ਼ਰਤ ਅਹਿਮਦ ਭੱਟ, ਸ਼ਬੀਰ ਇਲਾਹੀ, ਸ਼ੌਕਤ ਅਹਿਮਦ ਭਟ, ਨੂਰ ਮੁਹੰਮਦ ਗਨੀ ਖੁਰਸ਼ੀਦ, ਇਮਤਿਆਜ਼ ਅਹਿਮਦ ਖਾਨ, ਆਮਿਰ, ਸਈਅਦ ਅਜੇ ਅਹਿਮਦ ਸ਼ਾਹ ਉਰਫ਼ ਏਜਾਜ ਰਹਿਮਾਨੀ, ਮੇਹਰਾਜੁਦੀਨ ਭਟ ਅਤੇ ਨਾਜਿਰ ਅਹਿਮਦ ਭਟ ਹਨ। ਖੁਫੀਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਅੱਤਵਾਦੀਆਂ ਦੀਆਂ ਕੰਪਨੀਆਂ ਜੰਮੂ-ਕਸ਼ਮੀਰ 'ਚ ਸਥਿਤ ਕੰਪਨੀਆਂ ਨਾਲ ਐੱਲ.ਓ.ਸੀ. ਰਾਹੀਂ ਵਪਾਰ ਕਰ ਰਹੀਆਂ ਸਨ। ਜੰਮੂ-ਕਸ਼ਮੀਰ 'ਚ ਜੋ ਕੰਪਨੀਆਂ ਹਨ, ਉਹ ਜ਼ਿਆਦਾਤਰ ਇਨ੍ਹਾਂ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਦੀਆਂ ਹੀ ਹਨ। ਇਹ ਕੰਪਨੀ ਕੰਟਰੋਲ ਰੇਖਾ ਦੇ ਦੋਹਾਂ ਪਾਸੇ ਰਹਿਣ ਵਾਲੇ ਸਥਾਨਕ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਵਪਾਰ ਮਾਰਗਾਂ ਦੀ ਗਲਤ ਵਰਤੋਂ ਕਰ ਕੇ ਗੈਰ-ਕਾਨੂੰਨੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਵਾ ਰਹੀ ਸੀ। ਇਹ ਵਪਾਰੀ ਭਾਰਤ ਵਿਰੋਧੀ ਤੱਤਾਂ ਅਤੇ ਅੱਤਵਾਦੀਆਂ ਦੇ ਖਾਤਿਆਂ 'ਚ ਪੈਸਾ ਜਮ੍ਹਾ ਕਰਵਾਉਂਦੀ ਸੀ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਵਪਾਰ 'ਤੇ 19 ਅਪ੍ਰੈਲ ਰੋਕ ਲੱਗਾ ਦਿੱਤੀ।


DIsha

Content Editor

Related News