ਪਾਕਿਸਤਾਨ ਨੇ ਧਾਰਮਿਕ ਸਮਾਰੋਹ ''ਚ ਸ਼ਾਮਲ ਹੋਣ ਲਈ 87 ਭਾਰਤੀ ਸ਼ਰਧਾਲੂਆਂ ਲਈ ਵੀਜ਼ੇ ਕੀਤੇ ਜਾਰੀ

Saturday, Nov 23, 2024 - 10:27 AM (IST)

ਨਵੀਂ ਦਿੱਲੀ (ਏਜੰਸੀ)- ਪਾਕਿਸਤਾਨ ਨੇ ਸਿੰਧ ਦੇ ਇਕ ਮੰਦਰ ਵਿਚ ਸ਼ਿਵ ਅਵਤਾਰ ਸਤਿਗੁਰੂ ਸੰਤ ਸਦਾਰਾਮ ਸਾਹਿਬ ਦੇ ਜਯੰਤੀ ਸਮਾਰੋਹ ਮੌਕੇ ਦੇਸ਼ ਦੀ ਯਾਤਰਾ ਕਰਨ ਦੇ ਚਾਹਵਾਨ ਭਾਰਤ ਦੇ ਹਿੰਦੂ ਸ਼ਰਧਾਲੂਆਂ ਲਈ 87 ਵੀਜ਼ੇ ਜਾਰੀ ਕੀਤੇ ਹਨ। ਇੱਥੇ ਸਥਿਤ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕੈਨੇਡਾ 'ਚ 2024 'ਚ 14,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਮੰਗੀ ਪਨਾਹ

ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, 'ਨਵੀਂ ਦਿੱਲੀ ਵਿੱਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੇ ਸਿੰਧ ਦੇ ਸ਼ਦਾਣੀ ਦਰਬਾਰ ਹਯਾਤ ਪਿਤਾਫੀ ਵਿਚ ਸ਼ਿਵ ਅਵਤਾਰੀ ਗੁਰੂ ਸੰਤ ਸਦਾਰਾਮ ਸਾਹਿਬ ਦੇ 316ਵੇਂ ਜਯੰਤੀ ਸਮਾਰੋਹ ਵਿਚ ਸ਼ਿਰਕਤ ਕਰਨ ਲਈ 24 ਨਵੰਬਰ ਤੋਂ 4 ਦਸੰਬਰ ਤੱਕ ਪਾਕਿਸਤਾਨ ਆਉਣ ਦੇ ਚਾਹਵਾਨ ਭਾਰਤ ਦੇ ਹਿੰਦੂ ਤੀਰਥ ਯਾਤਰੀਆਂ ਲਈ 87 ਵੀਜ਼ੇ ਜਾਰੀ ਕੀਤੇ ਹਨ।' ਨਵੀਂ ਦਿੱਲੀ ਵਿੱਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਸਾਦ ਅਹਿਮਦ ਵੜੈਚ ਨੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News