ਪਾਕਿ ਦੀ ਸੰਸਦ ''ਚ ਮਤਾ ਪਾਸ, ਭਾਰਤ ਜੰਮੂ ਕਸ਼ਮੀਰ ''ਤੇ ਫੈਸਲਾ ਲਵੇ ਵਾਪਸ

02/04/2020 9:24:10 PM

ਇਸਲਾਮਾਬਾਦ - ਪਾਕਿਸਤਾਨ ਦੀ ਸੰਸਦ ਨੇ ਮੰਗਲਵਾਰ ਨੂੰ ਕਸ਼ਮੀਰੀਆਂ ਪ੍ਰਤੀ ਅਟੁੱਟ ਸਮਰਥਨ ਜ਼ਾਹਿਰ ਕਰਦੇ ਹੋਏ ਸਰਬਸੰਮਤੀ ਨਾਲ ਮਤਾ ਪਾਸ ਕਰ ਭਾਰਤ ਤੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕੀਤੇ ਜਾਣ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਨੈਸ਼ਨਲ ਅਸੈਂਬਲੀ ਜਾਂ ਹੇਠਲੇ ਸਦਨ ਨੇ ਇਹ ਮਤਾ ਪਾਕਿਸਤਾਨ ਵੱਲੋਂ ਹਰ ਸਾਲ 5 ਫਰਵਰੀ ਨੂੰ ਮਨਾਏ ਜਾਣ ਵਾਲੇ ਕਸ਼ਮੀਰ ਇਕਜੁੱਟਤਾ ਦਿਵਸ ਤੋਂ ਇਕ ਦਿਨ ਪਹਿਲਾਂ ਪਾਸ ਕੀਤਾ। ਸਰਕਾਰੀ ਰੇਡੀਓ ਪਾਕਿਸਤਾਨ ਮੁਤਾਬਕ ਮਤੇ ਵਿਚ ਭਾਰਤ ਤੋਂ 5 ਅਗਸਤ ਅਤੇ 31 ਅਕਤੂਬਰ ਦੇ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਅਤੇ ਘਾਟੀ ਵਿਚ ਸੁਰੱਖਿਆ ਬਲਾਂ ਨੂੰ ਹਟਾਉਣ ਅਤੇ ਪਾਬੰਦੀਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ।

ਸੰਸਦ ਵਿਚ ਪਾਸ ਮਤੇ ਵਿਚ ਆਖਿਆ ਗਿਆ ਕਿ ਪਾਕਿਸਤਾਨ ਕਸ਼ਮੀਰੀ ਲੋਕਾਂ ਦਾ ਸਿਆਸੀ, ਨੈਤਿਕ ਅਤੇ ਕੂਟਨੀਤਕ ਪੱਧਰ 'ਤੇ ਸਮਰਥਨ ਜਾਰੀ ਰੱਖੇਗਾ। ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਆਪਣੇ ਮਤੇ ਮੁਤਾਬਕ ਸ਼ਾਂਤੀਪੂਰਣ ਹੱਲ ਕਰਨ। ਪਾਕਿਸਤਾਨ ਦੀ ਸੰਸਦ ਨੇ ਇਸਲਾਮਕ ਸਹਿਯੋਗ ਸੰਗਠਨ (ਓ. ਆਈ. ਸੀ.) ਤੋਂ ਵੀ ਕਸ਼ਮੀਰ 'ਤੇ ਤੁਰੰਤ ਸੰਮੇਲਨ ਬੁਲਾਉਣ ਦੀ ਮੰਗ ਕੀਤੀ। ਮਤੇ ਵਿਚ ਆਖਿਆ ਕਿ ਇਹ ਭਾਜਪਾ ਸਰਕਾਰ ਦੀ ਜੰਗ ਦੀ ਨੀਤੀ ਅਤੇ ਹਮਲਾਵਰਤਾ ਨੂੰ ਖਾਰਿਜ ਕਰਦਾ ਹੈ ਕਿਉਂਕਿ ਇਸ ਨਾਲ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਖਤਰਾ ਹੈ।


Khushdeep Jassi

Content Editor

Related News