ਪੁੰਛ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਜ਼ਖਮੀ

Friday, Nov 17, 2017 - 11:12 AM (IST)

ਪੁੰਛ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਜ਼ਖਮੀ

ਜੰਮੂ— ਪੁੰਛ ਅਤੇ ਜੰਮੂ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਜੰਗਬੰਦੀ ਉਲੰਘਣਾ 'ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਪਾਕਿਸਤਾਨ ਗੋਲੀਬਾਰੀ ਦਾ ਭਾਰਤ ਜਵਾਨਾਂ ਨੇ ਕਾਰਾਰ ਜਵਾਬ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਫੌਜ ਨੇ ਅੱਜ ਲਗਾਤਾਰ ਤੀਜੇ ਦਿਨ ਤੱਕ ਜੰਗਬੰਦੀ ਦੀ ਉਲੰਘਣਾ ਕੀਤੀ। ਫੌਜ ਦੇ ਬੁਲਾਰੇ ਨੇ ਦੱਸਿਆ ਕਿ, 'ਕੰਟਰੋਲ ਰੇਖਾ 'ਤੇ ਪੁੰਛ ਸੈਕਟਰ 'ਚ ਸਵੇਰੇ ਪੌਣੇ ਅੱਠ ਵਜੇ ਪਾਕਿਸਤਾਨ ਫੌਜ ਨੇ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਰ ਵੀ ਸੁੱਟੇ।'' ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਫੌਜ ਨੇ ਮੂੰਹਤੋੜ ਅਤੇ ਪ੍ਰਭਾਵੀ ਜਵਾਬ ਦਿੱਤਾ। ਗੋਲੀਬਾਰੀ ਅਜੇ ਵੀ ਜਾਰੀ ਹੈ।
ੱਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਉਲੰਘਣਾ ਦੇ ਇਕ ਹੋਰ ਮਾਮਲਾ 'ਚ ਪਕਿਸਤਾਨੀ ਫੌਜ ਨੇ ਕਲ੍ਹ ਰਾਤ ਅਖਨੂਰ ਸੈਕਟਰ ਦੇ ਖੋਊਰ ਬੈਲਟ 'ਚ ਕੰਟਰੋਲ ਰੇਖਾ 'ਤੇ ਸਟੀ ਅਗਲੀਆਂ ਚੌਂਕੀਆਂ 'ਤੇ ਗੋਲੀਬਾਰੀ ਕੀਤੀ ਜਿਸ ਦਾ ਭਾਰਤੀ ਜ਼ਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਗੋਲੀਬਾਰੀ 'ਚ ਇਕ ਭਾਰਤੀ ਜਵਾਨ ਮਾਮੂਲੀ ਰੂਪ 'ਚ ਜ਼ਖਮੀ ਹੋ ਗਿਆ। ਬੁੱਧਵਾਰ ਨੂੰ ਪਾਕਿਸਤਾਨ ਜਵਾਨਾਂ ਨੇ ਪੁੰਛ ਸੈਕਟਰ ਦੇ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।


Related News