ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ ''ਚ 2 ਜਵਾਨ ਸ਼ਹੀਦ

Friday, Nov 27, 2020 - 03:29 PM (IST)

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ ''ਚ 2 ਜਵਾਨ ਸ਼ਹੀਦ

ਜੰਮੂ- ਪਾਕਿਸਤਾਨੀ ਫ਼ੌਜੀਆਂ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ। ਜਿਸ ਨਾਲ ਫ਼ੌਜ ਦੇ 2 ਜਵਾਨ ਸ਼ਹੀਦ ਹੋ ਗਏ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਸੁੰਦਰਬਾਨੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਬਿਨਾਂ ਕਾਰਨ ਗੋਲੀਬਾਰੀ ਕੀਤੀ। ਭਾਰਤੀ ਫ਼ੌਜੀਆਂ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ। ਗੋਲੀਬਾਰੀ 'ਚ ਫ਼ੌਜ ਦੇ 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ। ਸ਼ਹੀਦ ਜਵਾਨਾਂ ਦੀ ਪਛਾਣ ਨਾਇਕ ਪ੍ਰੇਮ ਬਹਾਦਰ ਖਤਰੀ ਅਤੇ ਰਾਈਫ਼ਲਮੈਨ ਸੁਖਬੀਰ ਸਿੰਘ ਦੇ ਰੂਪ 'ਚ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ :  ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ

ਦੱਸਣਯੋਗ ਹੈ ਕਿ ਵੀਰਵਾਰ ਨੂੰ ਵੀ ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਇਕ ਪਿੰਡ ਅਤੇ ਸੈਨਿਕ ਪੋਸਟ 'ਤੇ ਗੋਲੀਬਾਰੀ ਕੀਤੀ ਸੀ, ਜਿਸ 'ਚ ਫ਼ੌਜ ਦੇ ਇਕ ਜੂਨੀਅਰ ਕਮੀਸ਼ੰਡ ਅਫ਼ਸਰ (ਜੇ.ਸੀ.ਓ.) ਸੂਬੇਦਾਰ ਸਵਤੰਤਰ ਸਿੰਘ ਸ਼ਹੀਦ ਹੋ ਗਏ ਸਨ। ਇਨ੍ਹਾਂ ਤੋਂ ਇਲਾਵਾ ਇਕ ਨਾਗਰਿਕ ਵੀ ਇਸ ਹਮਲੇ 'ਚ ਜ਼ਖਮੀ ਹੋਇਆ ਸੀ।

ਇਹ ਵੀ ਪੜ੍ਹੋ : ਮਹਿਬੂਬਾ ਮੁਫ਼ਤੀ ਦਾ ਦੋਸ਼- ਮੈਨੂੰ ਅਤੇ ਧੀ ਨੂੰ ਘਰ 'ਚ ਕੀਤਾ ਗਿਆ ਹੈ ਨਜ਼ਰਬੰਦ


author

DIsha

Content Editor

Related News