ਪੁਲਸ ਦੇ ਸਾਬਕਾ ਮੁਖੀ SP ਵੈਦ ਦਾ ਦਾਅਵਾ : ਜੰਮੂ ਖੇਤਰ ''ਚ ਹਮਲਿਆਂ ਪਿੱਛੇ ਪਾਕਿ ਫ਼ੌਜ ਦੀ SSG ਇਕਾਈ ਦਾ ਹੱਥ
Tuesday, Jul 30, 2024 - 10:08 AM (IST)
ਜੰਮੂ (ਏਜੰਸੀ) - ਜੰਮੂ-ਕਸ਼ਮੀਰ ਪੁਲਸ ਦੇ ਸਾਬਕਾ ਮੁਖੀ ਐੱਸ.ਪੀ. ਵੈਦ ਨੇ ਦਾਅਵਾ ਕੀਤਾ ਹੈ ਕਿ ਜੰਮੂ ਖੇਤਰ ਦੇ ਹਮਲਿਆਂ ਪਿੱਛੇ ਪਾਕਿਸਤਾਨੀ ਫੌਜ ਦੀ ਐੱਸ. ਐੱਸ. ਜੀ. ਇਕਾਈ ਦਾ ਹੱਥ ਹੈ। ਐੱਸ. ਐੱਸ. ਜੀ. ਦੇ ਜਵਾਨ ਅੱਤਵਾਦੀ ਗਰੁੱਪਾਂ ’ਚ ਸ਼ਾਮਲ ਹਨ।
ਸਥਾਨਕ ਸਲੀਪਰ ਸੈੱਲ ਨੂੰ ਕੀਤਾ ਸਰਗਰਮ
ਵੈਦ ਨੇ ਦਾਅਵਾ ਕੀਤਾ ਕਿ ਜੰਮੂ ਦੇ ਵੱਖ-ਵੱਖ ਹਿੱਸਿਆਂ ’ਚ ਹੋ ਰਹੇ ਹਮਲਿਆਂ ਪਿੱਛੇ ਪਾਕਿਸਤਾਨ ਦੀ ਐੱਸ. ਐੱਸ. ਜੀ. ਦੇ ਜੀ. ਓ. ਸੀ. ਆਦਿਲ ਰਹਿਮਾਨੀ ਦਾ ਹੱਥ ਹੈ। ਐੱਸ. ਐੱਸ. ਜੀ. ਦੇ 600 ਕਮਾਂਡੋਜ਼ ਦੀ ਚੋਣ ਇਸ ਕੰਮ ਲਈ ਕੀਤੀ ਗਈ ਹੈ। ਇਨ੍ਹਾਂ ’ਚੋਂ ਕਈ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੋਸ਼ਿਸ਼ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ਦਾ ਇਕ ਲੈਫਟੀਨੈਂਟ ਕਰਨਲ ਸ਼ਾਹਿਦ ਸਲੀਮ ਭਾਰਤੀ ਖੇਤਰ ਅੰਦਰ ਦਾਖਲ ਹੋਣ ’ਚ ਕਾਮਯਾਬ ਹੋ ਗਿਆ ਹੈ । ਉਹ ਪੂਰੀ ਕਾਰਵਾਈ ਨੂੰ ਨਿਰਦੇਸ਼ਿਤ ਕਰ ਰਿਹਾ ਹੈ। ਸਥਾਨਕ ਸਲੀਪਰ ਸੈੱਲਾਂ ਨੂੰ ਸਰਗਰਮ ਕੀਤਾ ਗਿਆ ਹੈ। ਐੱਸ. ਐੱਸ. ਜੀ. ਦੀਆਂ ਹੋਰ ਬਟਾਲੀਅਨਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ।
ਫੌਜ ਦੇ ਨਾਲ ਪੁਲਸ ਤੇ ਬੀ.ਐੱਸ.ਐੱਫ. ਦੇ ਆਪਰੇਸ਼ਨ ਵੀ ਜਾਰੀ
ਸੁਰੱਖਿਆ ਫੋਰਸਾਂ ਨੂੰ ਮਿਲੇ ਇਨਪੁਟ ਪਿੱਛੋਂ ਫੌਜ ਦੇ ਨਾਲ-ਨਾਲ ਪੁਲਸ ਅਤੇ ਬੀ.ਐੱਸ.ਐੱਫ. ਦੇ ਆਪਰੇਸ਼ਨ ਵੀ ਚੱਲ ਰਹੇ ਹਨ। ਫੌਜ ਨੇ ਆਪਰੇਸ਼ਨ ‘ਸਰਪ ਵਿਨਾਸ਼’ ਸ਼ੁਰੂ ਕੀਤਾ ਹੈ। ਇਸ ਅਧੀਨ 3000 ਜਵਾਨਾਂ ਤੇ ਵਿਸ਼ੇਸ਼ ਫੋਰਸਾਂ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ। 50 ਤੋਂ ਵੱਧ ਪਹਾੜੀਆਂ ’ਤੇ ਰਣਨੀਤਕ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ। ਇੱਥੇ ਫੌਜ ਦੇ ਕੈਂਪ ਬਣਾਏ ਜਾ ਰਹੇ ਹਨ। ਫੌਜ ਨੇ ਕਈ ਥਾਵਾਂ ’ਤੇ ਨਵੀਆਂ ‘ਕੁਇਕ ਰਿਐਕਸ਼ਨ ਟੀਮਾਂ’ ਤਾਇਨਾਤ ਕੀਤੀਆਂ ਹਨ। ਕੇਂਦਰ ਸਰਕਾਰ ਨੇ ਬੀ. ਐੱਸ. ਐੱਫ. ਦੀਆਂ 2 ਨਵੀਂਆਂ ਬਟਾਲੀਅਨਾਂ ਨੂੰ ਓਡਿਸ਼ਾ ਤੋਂ ਜੰਮੂ ਭੇਜਿਆ ਹੈ। ਇਨ੍ਹਾਂ ’ਚ 2000 ਜਵਾਨ ਹਨ। ਇਨ੍ਹਾਂ ਨੂੰ ਸਾਂਬਾ, ਕਠੂਆ ਅਤੇ ਪੰਜਾਬ ਦੀਆਂ ਸਰਹੱਦਾਂ ਨਾਲ ਲਗਦੇ ਦੂਜੇ ਗਰਿੱਡ ਨੂੰ ਮਜ਼ਬੂਤ ਕਰਨ ਲਈ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਲਸ ਤੇ ਪੰਜਾਬ ਪੁਲਸ ਸਰਹੱਦ ਦੇ ਨਾਲ ਲੱਗਦੇ ਨਾਜ਼ੁਕ ਖੇਤਰਾਂ ਤੇ ਨਦੀਆਂ-ਨਾਲਿਆਂ ’ਚ ਅੱਤਵਾਦੀਆਂ ਦੀ ‘ਰੂਟ ਆਫ ਟਨਲ’ ਨੂੰ ਲੈ ਕੇ ਲਗਾਤਾਰ ਵਿਸ਼ੇਸ਼ ਆਪਰੇਸ਼ਨ ਚਲਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8