''''ਜੇ ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ..!'''', ਪਾਕਿ ਫੌਜ ਦੇ ਬੁਲਾਰੇ ਨੇ ਭਾਰਤ ਤੇ ਅਫ਼ਗਾਨਿਸਤਾਨ ਨੂੰ ਦਿੱਤੀ ਚੁਣੌਤੀ
Thursday, Jan 08, 2026 - 09:31 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਭਾਰਤ ਅਤੇ ਅਫ਼ਗਾਨਿਸਤਾਨ ਖ਼ਿਲਾਫ਼ ਬਿਆਨਬਾਜ਼ੀ ਤੇਜ਼ ਕਰਦੇ ਹੋਏ ਦੋਵਾਂ ਦੇਸ਼ਾਂ ਨੂੰ ਪਾਕਿਸਤਾਨ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਚੁਣੌਤੀ ਦਿੱਤੀ ਹੈ।
ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਨੇ ਕਈ ਭਾਰਤੀ ਸੋਸ਼ਲ ਮੀਡੀਆ ਅਕਾਊਂਟਸ ਅਤੇ ਟੈਲੀਵਿਜ਼ਨ ਕਲਿੱਪਾਂ ਦਾ ਜਨਤਕ ਤੌਰ ’ਤੇ ਨਾਂ ਲੈਂਦੇ ਹੋਏ ਦੋਸ਼ ਲਾਇਆ ਕਿ ਇਹ ਅਕਾਊਂਟਸ ਅਤੇ ਕਲਿੱਪ ਪਾਕਿਸਤਾਨੀ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਤਾਲਮੇਲ ਵਾਲੀ ਮੁਹਿੰਮ ਦੇ ਹਿੱਸੇ ਵਜੋਂ ‘ਰਾਅ ਏਜੰਟਾਂ’ ਦੁਆਰਾ ਚਲਾਏ ਜਾ ਰਹੇ ਸਨ।
ਆਈ.ਐੱਸ.ਪੀ.ਆਰ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਪਾਕਿਸਤਾਨ ’ਚ ਉੱਪਰ ਵਾਲੇ ਨੇ ਬੜੀ ਬਰਕਤ ਦਿੱਤੀ ਹੈ, ਤੁਹਾਨੂੰ ਜੋ ਕਰਨਾ ਹੈ ਕਰ ਲਓ। ਸੱਜਿਓਂ ਆਓ, ਖੱਬਿਓਂ ਆਓ, ਉੱਪਰੋਂ ਆਓ ਜਾਂ ਥੱਲਿਓਂ ਆਓ। ਇਕੱਲੇ ਆਓ ਜਾਂ ਇਕੱਠੇ ਆਓ, ਜੇਕਰ ਇਕ ਵਾਰ ਮਜ਼ਾ ਨਾ ਚਖਾ ਦਿੱਤਾ ਤਾਂ ਪੈਸੇ ਵਾਪਸ।
ਇਹ ਵੀ ਪੜ੍ਹੋ- 10 ਲੱਖ ਭਾਰਤੀ ਹੋਣਗੇ ਡਿਪੋਰਟ ! ਟੈਂਟ ਸਿਟੀ ਬਣਦਾ ਜਾ ਰਿਹਾ ਕੈਨੇਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
