ਨਹੀਂ ਟਲ਼ ਰਿਹਾ ਪਾਕਿਸਤਾਨ! ਲਗਾਤਾਰ ਤੀਜੀ ਰਾਤ ਕੀਤਾ ਜੰਗਬੰਦੀ ਦਾ ਉਲੰਘਣ

Sunday, Apr 27, 2025 - 08:38 AM (IST)

ਨਹੀਂ ਟਲ਼ ਰਿਹਾ ਪਾਕਿਸਤਾਨ! ਲਗਾਤਾਰ ਤੀਜੀ ਰਾਤ ਕੀਤਾ ਜੰਗਬੰਦੀ ਦਾ ਉਲੰਘਣ

ਸ਼੍ਰੀਨਗਰ (ਪੀ.ਟੀ.ਆਈ.): ਪਹਿਲਗਾਮ ਵਿਚ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚ ਵਧੇ ਤਣਾਅ ਵਿਚਾਲੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਫ਼ੌਜ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ LoC 'ਤੇ ਫ਼ਾਇਰਿੰਗ ਕੀਤੀ ਜਾ ਰਹੀ ਹੈ। ਬੀਤੀ ਰਾਤ ਵੀ ਪਾਕਿਸਤਾਨੀ ਫ਼ੌਜ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਫ਼ਾਇਰਿੰਗ ਕੀਤੀ ਗਈ। ਪਾਕਿਸਤਾਨ ਵੱਲੋਂ ਲਗਾਤਾਰ ਤੀਜੀ ਰਾਤ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ : ਹੁਣ ਸਕੂਲਾਂ ਵਿਚ ਛੁੱਟੀ ਵੇਲੇ ਵੱਡੇ ਪੁਲਸ ਅਧਿਕਾਰੀ ਰਹਿਣਗੇ ਮੌਜੂਦ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਇਸ ਬਾਰੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਦਾ ਜਵਾਬ ਦਿੱਤਾ। ਇਹ ਲਗਾਤਾਰ ਤੀਜੀ ਰਾਤ ਸੀ ਜਦੋਂ ਪਾਕਿਸਤਾਨ ਨੇ ਕੰਟਰੋਲ ਰੇਖਾ (LoC) 'ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲ਼ੀਬਾਰੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਵੱਡੀ ਅਪਡੇਟ! ਜਾਣੋ ਕਦੋਂ ਹੋਵੇਗੀ ਬਰਸਾਤ

ਅਧਿਕਾਰੀਆਂ ਨੇ ਕਿਹਾ ਕਿ 26-27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ, ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੇ ਤੂਤਮਾਰੀ ਗਲੀ ਅਤੇ ਰਾਮਪੁਰ ਸੈਕਟਰਾਂ ਦੇ ਸਾਹਮਣੇ ਵਾਲੇ ਖੇਤਰਾਂ ਵਿਚ ਕੰਟਰੋਲ ਰੇਖਾ ਦੇ ਪਾਰ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਢੁਕਵੇਂ ਹਥਿਆਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਇਸ ਦਾ ਜਵਾਬ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News