ਪਾਕਿ ATC ਨੇ ਏਅਰ ਇੰਡੀਆ ਨੂੰ ਕਿਹਾ-'ਸਾਨੂੰ ਤੁਹਾਡੇ 'ਤੇ ਮਾਣ ਹੈ'

04/05/2020 2:00:07 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਦੇ ਇਸ ਦਹਿਸ਼ਤ ਦੇ ਮਾਹੌਲ ਵਿਚ ਵੀ ਭਾਰਤ ਲਗਾਤਾਰ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੀ ਮਦਦ ਕਰ ਰਿਹਾ ਹੈ। ਭਾਰਤ ਵਿਚ ਫਸੇ ਯੂਰਪੀ ਨਾਗਰਿਕਾਂ ਲਈ ਦੇਵਦੂਤ ਬਣੀ ਭਾਰਤ ਦੀ ਏਅਰ ਇੰਡੀਆ ਦੇ ਇਸ ਜਜ਼ਬੇ ਨੂੰ ਪਾਕਿਸਤਾਨ ਨੇ ਵੀ ਸਲਾਮ ਕੀਤਾ ਹੈ। ਪਾਕਿਸਤਾਨ ਦੇ ਇਕ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਨੇ ਏਅਰ ਇੰਡੀਆ ਦੀ ਉਸ ਸਮੇਂ ਅਚਾਨਕ ਪ੍ਰੰਸ਼ਸਾ ਕੀਤੀ ਜਦੋਂ ਏਅਰ ਇੰਡੀਆ ਦਾ ਇਕ ਜਹਾਜ਼ ਯੂਰਪੀ ਨਾਗਰਿਕਾਂ ਅਤੇ ਰਾਹਤ ਸਮੱਗਰੀ ਨੂੰ ਲੈ ਕੇ ਭਾਰਤ ਤੋਂ ਫ੍ਰੈਂਕਫਰਟ ਜਾ ਰਿਹਾ ਸੀ। ਅਸਲ ਵਿਚ ਕੋਰੋਨਾਵਾਇਰਸ ਦੇ ਗਲੋਬਲ ਕਹਿਰ ਦੇ ਵਿਚ ਏਅਰ ਇੰਡੀਆ ਭਾਰਤ ਤੋਂ ਫ੍ਰੈਂਕਫਰਟ ਲਈ ਰਾਹਤ ਸਮੱਗਰੀ ਅਤੇ ਇੱਥੇ ਲੌਕਡਾਊਨ ਦੌਰਾਨ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਲਿਜਾਣ ਲਈ ਸਪੈਸ਼ਲ ਫਲਾਈਟ ਦਾ ਸੰਚਾਲਨ ਕਰ ਰਿਹਾ ਹੈ।

'ਅਸਸਲਾਮ ਅਲੈਕੁਮ!' ਕਹਿ ਕੇ ਕੀਤਾ ਗਿਆ ਸਵਾਗਤ
ਭਾਰਤੀ ਹਵਾਬਾਜ਼ੀ ਕੰਪਨੀ ਨੇ ਉਸ ਸਮੇਂ ਕਾਫੀ ਕਿਰਿਆਸ਼ੀਲਤਾ ਦਿਖਾਈ ਜਦੋਂ ਦੁਨੀਆ ਭਰ ਵਿਚ ਯਾਤਰੀ ਜਹਾਜ਼ਾਂ ਦੀ ਵਿਵਸਥਾ ਗੜਬੜਾ ਚੁੱਕੀ ਹੈ। ਵਿਸ਼ੇਸ਼ ਉਡਾਣਾਂ ਲਈ ਇਕ ਸੀਨੀਅਰ ਕਪਤਾਨ ਨੇ ਕਿਹਾ,''ਅਸੀਂ ਜਿਵੇਂ ਹੀ ਪਾਕਿਸਤਾਨ ਦੇ ਫਲਾਈਟ ਇਨਫੋਰਮੇਸ਼ਨ ਰੀਜ਼ਨ (ਐੱਫ.ਆਈ.ਆਰ.) ਅਤੇ ਪਾਕਿ ਏ.ਟੀ.ਸੀ. ਵਿਚ ਦਾਖਲ ਹੋਏ ਤਾਂ 'ਅਸਸਲਾਮ ਅਲੈਕੁਮ!' ਕਹਿ ਕੇ ਸਾਡਾ ਸਵਾਗਤ ਕੀਤਾ ਗਿਆ।'' ਪਾਕਿ ਏ.ਟੀ.ਸੀ. ਦੇ ਸੀਨੀਅਰ ਕਪਤਾਨ ਨੇ ਕਿਹਾ,''ਇਹ ਕਰਾਚੀ ਦਾ ਕੰਟਰੋਲ ਹੈ। ਫ੍ਰੈਂਕਫਰਟ ਵਿਚ ਰਾਹਤ ਉਡਾਣਾਂ ਲਈ ਏਅਰ ਇੰਡੀਆ ਦਾ ਸਵਾਗਤ ਹੈ। ਸਾਨੂੰ ਏਅਰ ਇੰਡੀਆ 'ਤੇ ਮਾਣ ਹੈ ਕਿ ਇਸ ਮਹਾਮਾਰੀ ਦੀ ਸਥਿਤੀ ਵਿਚ ਤੁਸੀਂ ਉਡਾਣਾਂ ਸੰਚਾਲਿਤ ਕਰ ਰਹ ਹੋ। ਗੁੱਡ ਲੱਕ।'' ਇਸ 'ਤੇ ਮੈਂ ਉਹਨਾਂ ਨੂੰ ਧੰਨਵਾਦ ਕਿਹਾ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਮਰੀਜ਼ਾਂ ਦੀ ਗਿਣਤੀ 2800 ਦੇ ਪਾਰ, ਇਮਰਾਨ ਨੇ ਦਿੱਤੀ ਇਹ ਚਿਤਾਵਨੀ

ਕਪਤਾਨ ਨੇ ਕਿਹਾ,''ਇਹ ਮੇਰੇ ਅਤੇ ਨਾਲ ਹੀ ਪੂਰੇ ਏਅਰ ਇੰਡੀਆ ਚਾਲਕ ਦਲ ਦੇ ਲਈ ਇਹ ਬਹੁਤ ਹੀ ਮਾਣ ਵਾਲਾ ਪਲ ਸੀ। ਜਦੋਂ ਅਸੀਂ ਪਾਕਿ ਏ.ਟੀ.ਸੀ. ਤੋਂ ਯੂਰਪ ਲਈ ਆਪਣੀਆਂ ਵਿਸ਼ੇਸ਼ ਉਡਾਣ ਮੁਹਿੰਮਾਂ ਦੀ ਤਾਰੀਫ ਸੁਣੀ। ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ ਨੇ ਫ੍ਰੈਂਕਫਰਟ ਲਈ ਸਾਡੀਆਂ ਵਿਸ਼ੇਸ਼ ਉਡਾਣ ਮੁਹਿੰਮਾਂ ਦੀ ਤਾਰੀਫ ਕੀਤੀ।'' ਉਹਨਾਂ ਨੇ ਅੱਗੇ ਕਿਹਾ ਕਿ ਜਿਵੇਂ ਹੀ ਅਸੀਂ ਪਾਕਿਸਤਾਨ ਦੇ ਉਡਾਣ ਸੂਚਨਾ ਖੇਤਰ ਅਤੇ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਵਿਚ ਦਾਖਲ ਹੋਏ ਤਾਂ ਸਾਨੂੰ ਹੈਰਾਨ ਕਰ ਦੇਣ ਵਾਲਾ ਸੰਦੇਸ਼ ਸੁਣਨ ਨੂੰ ਮਿਲਿਆ। ਉਹਨਾਂ ਨੇ ਪੂਰੀ ਘਟਨਾ ਸੁਣਾਈ 'ਤੇ ਦੱਸਿਆ ਕਿ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਗਿਆ।


Vandana

Content Editor

Related News