ਭਾਰਤ ਦੇ ''ਰੂਸਤਮ-2 ਡ੍ਰੋਨ'' ਤੋਂ ਡਰਿਆ ਪਾਕਿ, ਜਤਾਈ ਚਿੰਤਾ

Thursday, Mar 01, 2018 - 02:29 AM (IST)

ਭਾਰਤ ਦੇ ''ਰੂਸਤਮ-2 ਡ੍ਰੋਨ'' ਤੋਂ ਡਰਿਆ ਪਾਕਿ, ਜਤਾਈ ਚਿੰਤਾ

ਨਵੀਂ ਦਿੱਲੀ — ਭਾਰਤ ਦੀ ਆਧੁਨਿਕ ਡ੍ਰੋਨ ਤਕਨੀਕ ਨਾਲ ਪਾਕਿਸਤਾਨ ਘਬਰਾ ਗਿਆ ਹੈ। ਉਸ ਨੇ ਇਸ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ, 'ਜੇਕਰ ਰਵਾਇਤੀ ਜਾ ਗੈਰ-ਰਵਾਇਤੀ ਖੇਤਰਾਂ 'ਚ ਨਿਰਮਾਣ ਅਤੇ ਫੌਜੀ ਸਮਰਥਾ ਦੇ ਵਿਸਤਾਰ ਦੇ ਸੰਦਰਭ 'ਚ ਦੇਖਿਆ ਜਾਵੇ ਤਾਂ ਭਾਰਤ ਵੱਲੋਂ ਡ੍ਰੋਨ ਤਕਨੀਕ ਦਾ ਵਿਕਾਸ ਕਰਨਾ ਚਿੰਤਾਜਨਕ ਹੈ।'
ਉਸ ਨੇ ਕਿਹਾ ਕਿ ਡ੍ਰੋਨ ਤਕਨੀਕ ਦਾ ਇਸਤੇਮਾਲ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ, ਅੰਤਰ-ਰਾਸ਼ਟਰੀ ਮਨੁੱਖੀ ਕਾਨੂੰਨੀ ਅਤੇ ਜ਼ਿੰਮੇਵਾਰ ਦੇਸ਼ ਦੇ ਵਿਵਹਾਰ ਦੇ ਹੋਰ ਸਥਾਪਿਤ ਨਿਯਮਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਰਿ ਰੂਸਤਮ-2 ਨੂੰ ਅਮਰੀਕੀ ਪ੍ਰਿਡੇਟਰ ਡ੍ਰੋਨ ਦੀ ਤਰਜ਼ 'ਤੇ ਨਿਗਰਾਨੀ ਦੇ ਉਦੇਸ਼ ਨਾਲ ਵਿਕਸਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਲੜਾਈ ਦੇ ਦੌਰਾਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।


Related News