ਡਰੋਨ ਪਿੱਛੇ ਪਾਕਿ ''ਸਟੇਟ ਐਕਟਰਸ'' ਦਾ ਹੱਥ, ਖੁਫੀਆ ਏਜੰਸੀ ਨੇ ਗ੍ਰਹਿ ਮੰਤਰਾਲਾ ਨੂੰ ਸੌਂਪੀ ਰਿਪੋਰਟ

10/10/2019 7:13:31 PM

ਨਵੀਂ ਦਿੱਲੀ — ਕਸ਼ਮੀਰ ਮੁੱਦੇ 'ਤੇ ਹਰ ਪਾਸਿਓਂ ਹਾਰ ਮਿਲਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਹਫਤਿਆਂ 'ਚ ਡਰੋਨ ਨਾਲ ਸਬੰਧਿਤ ਘਟਨਾਵਾਂ ਬਾਰੇ ਖੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲਾ ਨੂੰ ਇਕ ਰਿਪੋਰਟ ਸੌਂਪੀ ਹੈ। ਸੂਤਰਾਂ ਨੇ ਦੱਸਿਆ ਕਿ ਰਿਪੋਰਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਇਸ ਦੇ ਪਿਛੇ ਪਾਕਿਸਤਾਨੀ 'ਸਟੇਟ ਐਕਟਰਸ' ਦਾ ਹੱਥ ਹੈ। ਰਿਪੋਰਟ 'ਚ ਇਹ ਖਦਸ਼ਾ ਵੀ ਜਤਾਇਆ ਗਿਆ ਹੈ ਕਿ ਕੁਝ ਡਰੋਨ ਬਿਨਾਂ ਰੋਕ-ਟੋਕ ਦੇ ਆ ਕੇ ਚਲੇ ਗਏ ਹੋਣ।

ਰਿਪੋਰਟ 'ਚ ਸਰਹੱਦ ਸੁਰੱਖਿਆ ਬਲ ਅਤੇ ਭਾਰਤੀ ਹਵਾਈ ਫੌਜ 'ਤੇ ਵੀ ਸਵਾਲ ਚੁੱਕੇ ਗਏ ਹਨ ਕਿ ਉਹ ਡਰੋਨ ਦੀ ਮੌਜੂਦਗੀ ਦਾ ਪਤਾ ਲਗਾਉਣ 'ਚ ਅਸਫਲ ਕਿਉਂ ਰਹੇ। ਬੀ.ਐੱਸ.ਐੱਫ. ਨੇ ਮੰਤਰਾਲਾ ਨੂੰ ਦੱਸਿਆ ਕਿ ਉਨ੍ਹਾਂ ਕੋਲ ਪਤਾ ਲਗਾਉਣ ਦੀ ਸਮਰੱਥਾ ਨਹੀਂ ਹੈ। ਉਥੇ ਹੀ ਭਾਰਤੀ ਹਵਾਈ ਫੌਜ ਨੇ ਕਿਹਾ ਕਿ ਡਰੋਨ ਰਾਡਾਰ ਦੀ ਪਕੜ 'ਚ ਨਹੀਂ ਆਉਂਦੇ। ਦੱਸ ਦਈਏ ਕਿ 'ਸਟੇਟ ਐਕਟਰਸ' ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਹੈ। ਸੂਤਰਾਂ ਨੇ ਕਿਹਾ ਕਿ ਮੰਤਰਾਲਾ ਨੇ ਰਾਸ਼ਟਰੀ ਜਾਂਚ ਏਜੰਸੀ ਤੋਂ ਪਾਕਿਸਤਾਨ ਦੇ 'ਸਟੇਟ ਐਕਟਰਸ' ਦੀ ਭੂਮਿਕਾ ਦੀ ਜਾਂਚ ਕਰਨ ਨੂੰ ਕਿਹਾ ਹੈ।

ਇਸ ਤੋਂ ਇਲਾਵਾ ਰਾਸ਼ਟਰੀ ਤਕਨੀਕੀ ਖੋਜ ਸੰਗਠਨ ਨੂੰ ਕਿਹਾ ਗਿਆ ਹੈ ਕਿ ਇਕ ਅਜਿਹੀ ਤਕਨੀਕ ਵਿਕਸਿਤ ਕਰੇ, ਜਿਸ ਨਾਲ ਡਰੋਨ ਦੀ ਫ੍ਰਿਕਵੈਂਸੀ ਦਾ ਪਤਾ ਲੱਗ ਸਕੇ। ਅਸੀਂ ਦੇਖਦੇ ਹਾਂ ਕਿ ਡਰੋਨ ਕਿਸੇ ਫ੍ਰਿਕਵੈਂਸੀ 'ਤੇ ਹੀ ਚੱਲਦਾ ਹੈ ਕਿਉਂਕਿ ਕੋਈ ਇਸ ਨੂੰ ਚਲਾ ਰਿਹਾ ਹੁੰਦਾ ਹੈ। ਦੱਸ ਦਈਏ ਕਿ ਰਾਸ਼ਟਰੀ ਤਕਨੀਕੀ ਖੋਜ ਸੰਗਠਨ ਪਹਿਲਾਂ ਤੋਂ ਹੀ ਫ੍ਰਿਕਵੈਂਸੀ ਦਾ ਪਤਾ ਲਗਾਉਣ 'ਤੇ ਕੰਮ ਕਰ ਰਿਹਾ ਹੈ, ਜੋ ਡਰੋਨ ਅਤੇ ਉਨ੍ਹਾਂ ਦੇ ਬੇਸ ਸਟੇਸ਼ਨਾਂ ਵਿਚਾਲੇ ਸੰਪਰਕ ਦਾ ਪਤਾ ਕਰਨ 'ਚ ਮਦਦ ਕਰੇਗਾ।


Inder Prajapati

Content Editor

Related News