ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਆ ਰਹੇ ਹਨ ਭਾਰਤ, ਗੋਆ 'ਚ SCO ਮੀਟਿੰਗ 'ਚ ਹੋਣਗੇ ਸ਼ਾਮਲ
Thursday, May 04, 2023 - 12:56 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 4 ਅਤੇ 5 ਮਈ ਨੂੰ ਗੋਆ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੀ ਅਹਿਮ ਬਹੁ-ਪੱਖੀ ਬੈਠਕ 'ਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਭਾਰਤ ਲਈ ਰਵਾਨਾ ਹੋਏ। ਬਿਲਾਵਲ 2011 ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ ਮੰਤਰੀ ਹੋਣਗੇ। ਉਹ ਬੀਜਿੰਗ ਬੇਸਡ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ (ਸੀ.ਐੱਫ.ਐੱਮ.) ਵਿੱਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਦੀ ਨਿਯੁਕਤੀ 'ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਅਹਿਮ ਬਿਆਨ
ਪਾਕਿਸਤਾਨ ਵਿਦੇਸ਼ ਦਫਤਰ (ਐੱਫ.ਓ.) ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਐੱਸ.ਸੀ.ਓ.-ਸੀ.ਐੱਫ.ਐੱਮ. ਵਿੱਚ ਸ਼ਾਮਲ ਹੋਣ ਦਾ ਸੱਦਾ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐੱਸ.ਸੀ.ਓ. ਦੇ ਮੌਜੂਦਾ ਪ੍ਰਧਾਨ ਵਜੋਂ ਦਿੱਤਾ ਸੀ। ਐੱਫ.ਓ. ਦੇ ਬੁਲਾਰੇ ਮੁਮਤਾਜ਼ ਜ਼ਹਰਾ ਬਲੋਚ ਨੇ ਉਨ੍ਹਾਂ ਦੀ ਰਵਾਨਗੀ ਦੀ ਤਸਵੀਰ ਦੇ ਨਾਲ ਟਵੀਟ ਕੀਤਾ, "ਵਿੱਤ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ SCO ਵਿਦੇਸ਼ ਮੰਤਰੀਆਂ ਦੀ ਕੌਂਸਲ ਵਿੱਚ ਹਿੱਸਾ ਲੈਣ ਲਈ ਕਰਾਚੀ ਤੋਂ ਰਵਾਨਾ ਹੋਏ।" ਦੁਨੀਆ ਟੀਵੀ ਨੇ ਰਿਪੋਰਟ ਕੀਤੀ ਕਿ ਪਾਕਿਸਤਾਨ ਦੀ ਬੇਨਤੀ 'ਤੇ ਭਾਰਤੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਬਿਲਾਵਲ ਨੂੰ ਭਾਰਤੀ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਸੀ।
On my way to Goa, India. Will be leading the Pakistan delegation at the Shanghai Cooperation Organization CFM. My decision to attend this meeting illustrates Pakistan’s strong commitment to the charter of SCO.
— BilawalBhuttoZardari (@BBhuttoZardari) May 4, 2023
During my visit, which is focused exclusively on the SCO, I look… pic.twitter.com/cChUWj9okR
ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਬਿਲਾਵਲ ਨੇ ਟਵੀਟ ਕੀਤਾ, ''ਗੋਆ, ਭਾਰਤ ਦੇ ਰਸਤੇ ਵਿਚ ਹਾਂ। ਸ਼ੰਘਾਈ ਸਹਿਯੋਗ ਸੰਗਠਨ ਦੇ CFM ਵਿੱਚ ਪਾਕਿਸਤਾਨੀ ਵਫ਼ਦ ਦੀ ਨੁਮਾਇੰਦਗੀ ਕਰਾਂਗਾ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਮੇਰਾ ਫੈਸਲਾ ਐੱਸ.ਸੀ.ਓ. ਦੇ ਚਾਰਟਰ ਪ੍ਰਤੀ ਪਾਕਿਸਤਾਨ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੇਰੀ ਫੇਰੀ ਦੌਰਾਨ, ਜੋ ਵਿਸ਼ੇਸ਼ ਤੌਰ 'ਤੇ ਐੱਸ.ਸੀ.ਓ. 'ਤੇ ਕੇਂਦਰਿਤ ਹੈ, ਮੈਂ ਮਿੱਤਰ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਉਸਾਰੂ ਚਰਚਾ ਦੀ ਉਮੀਦ ਕਰਦਾ ਹਾਂ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।